ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੁਪਰੀਮ ਸਿੱਖ ਸੁਸਾਇਟੀ ਤੇ ਮੁੱਢਲੇ ਬਾਨੀ ਮੈਂਬਰਾਂ ਵਿੱਚੋਂ ਇੱਕ ਸ. ਜਸਵੀਰ ਸਿੰਘ ਕਾਲਕਟ ਦਾ ਦਿਹਾਂਤ ਹੋ ਗਿਆ ਹੈ। ਟਾਕਾਨੀਨੀ ਗੁਰੂਘਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਭਾਈ ਜਸਬੀਰ ਸਿੰਘ ਕਾਲਕਟ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ 80ਵੇ ਦਹਾਕੇ ਦਰਮਿਆਨ ਉਟਾਹੂਹੂ ਵਿੱਚ ਸਾਬਕਾ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ ਅਤੇ ਉਟਾਹੂਹੂ ਗੁਰੂ ਘਰ ਦਾ ਨੀਹ ਪੱਥਰ ਰੱਖਣ ਸਮੇਂ ਉਹਨਾਂ ਨੇ ਪਹਿਲੀ ਅਰਦਾਸ ਕੀਤੀ ਸੀ । ਭਾਈ ਸਾਹਿਬ ਅੰਮ੍ਰਿਤਧਾਰੀ ਅਤੇ ਨਿੱਤਨੇਮੀ ਸਿੱਖ ਸਨ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਵਾਹਿਗੁਰੂ ਅੱਗੇ ਉਹਨਾਂ ਨੂੰ ਸਦੀਵੀ ਸ਼ਾਂਤੀ ਅਤੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ ਗਈ ਹੈ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਉਹਨਾਂ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟਾਈ ਗਈ ਹੈ।
![Bhai Jasvir Singh Kalkat passed away](https://www.sadeaalaradio.co.nz/wp-content/uploads/2024/08/WhatsApp-Image-2024-08-18-at-2.31.26-PM-950x534.jpeg)