ਟੌਰੰਗਾ ਜ਼ਿਲ੍ਹਾ ਅਦਾਲਤ ਦੇ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ, ਦਰਅਸਲ ਅਦਾਲਤ ਨੇ ਯੋਣ ਸੋਸ਼ਣ ਦੇ ਮਾਮਲੇ ‘ਚ ਇੱਕ ਵਿਅਕਤੀ ਨੂੰ 12 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਇਸ ਵਿਅਕਤੀ ‘ਤੇ ਆਪਣੇ ਹੀ ਪਾਰਟਨਰ ਦੇ 5 ਭਤੀਜੇ/ ਭਤੀਜੀਆਂ ਦਾ ਯੋਣ ਸੋਸ਼ਣ ਕਰਨ ਦੇ 27 ਦੋਸ਼ ਲੱਗੇ ਸਨ ਜਿਨ੍ਹਾਂ ‘ਚੋਂ 25 ਸਾਬਿਤ ਹੋ ਗਏ ਹਨ। ਪੀੜਿਤਾਂ ਦੀ ਉਮਰ 10 ਤੋਂ 15 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇੱਥੇ ਇੱਕ ਅਹਿਮ ਗੱਲ ਹੋਰ ਹੈ ਕਿ ਜੇਕਰ ਤੁਹਾਡਾ ਕੋਈ ਵੀ ਜਾਣਕਾਰ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ ਤਾਂ ਤੁਸੀਂ 0800 044 334 ਸਰਕਾਰੀ ਨੰਬਰ ‘ਤੇ ਸੰਪਰਕ ਕਰ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹੋ ਅਤੇ ਤੁਹਾਡੀ ਸਾਰੀ ਜਾਣਕਾਰੀ ਵੀ ਗੁਪਤ ਰੱਖੀ ਜਾਵੇਗੀ। ਜਦਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਇਸ ਮਾਹੌਲ ਵਿੱਚੋਂ ਸੁਰੱਖਿਅਤ ਕੱਢ ਲਿਆ ਜਾਵੇਗਾ।
