ਨਿਊਜ਼ੀਲੈਂਡ ‘ਚ ਭਾਰਤੀਆਂ ਨੇ ਕਈ ਵੱਡੇ ਮੁਕਾਮ ਹਾਸਿਲ ਕੀਤੇ ਹਨ ਜਿਨ੍ਹਾਂ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ, ਇੱਕ ਵਾਰ ਫਿਰ ਭਾਈਚਾਰੇ ਦਾ ਮਾਣ ਵਧਾਉਣ ਵਾਲਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਿਊਜ਼ੀਲੈਂਡ ‘ਚ ਸ਼ੇਅਰ ਫਾਰਮਰ ਆਫ ਦ ਈਯਰ ਅਵਾਰਡ ਜਿੱਤਣ ਵਾਲੇ ਸੁਮੀਤ ਕੰਬੋਜ ਤੇ ਮਨੋਜ ਕੁਮਾਰ ਚੜ੍ਹਦੇ ਸਾਲ ਆਪਣਾ 200 ਏਕੜ ਦਾ ਪਹਿਲਾ ਫਾਰਮ ਖ੍ਰੀਦਣ ਜਾ ਰਹੇ ਹਨ। ਦੱਸ ਦੇਈਏ ਇਹ ਦੋਵੇ ਨੌਜਵਾਨ 2010 ‘ਚ ਇੱਥੇ ਆਏ ਸਨ। ਪੜ੍ਹਾਈ ਪੂਰੀ ਕਰਨ ਮਗਰੋਂ ਦੋਵਾਂ ਨੇ ਫਾਰਮ ਅਸੀਸਟੈਂਟ ਵੱਜੋਂ ਫਾਰਮ ‘ਤੇ ਨੌਕਰੀ ਸ਼ੁਰੂ ਕੀਤੀ ਤੇ ਫਿਰ 2021 ਸ਼ੇਅਰ ਫਾਰਮਰ ਆਫ ਦ ਈਯਰ ਅਵਾਰਡ ਹਾਸਿਲ ਕੀਤਾ ਸੀ। ਇਸ ਵੇਲੇ ਦੋਵੇ ਨੌਜਵਾਨ ਮਿਡ ਕੈਂਟਰਬਰੀ ਵਿੱਚ ਰੱਲਕੇ 2000 ਗਾਵਾਂ ਵਾਲਾ ਫਾਰਮ ਬਤੌਰ ਸ਼ੇਅਰਮਿਲਕਰ ਚਲਾਉਂਦੇ ਹਨ। ਇੰਨਾਂ ਦੋਵਾਂ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਫਾਰਮਿੰਗ ਵੱਲ ਆਉਣ ਦਾ ਸੁਨੇਹਾ ਦਿੱਤਾ ਹੈ।
