2 ਦਿਨ ਪਹਿਲਾਂ ਆਕਲੈਂਡ ਸਿਟੀ ਮਿਸ਼ਨ ਵੱਲੋਂ ਲੋੜਵੰਦਾਂ ਨੂੰ ਭੋਜਨ ਵੰਡਿਆ ਗਿਆ ਸੀ ਇਸ ਦੌਰਾਨ ਪੀਲੇ ਰੰਗ ਦੀਆਂ ਪਾਈਨੇਐਪਲ ਲੋਲੀਜ਼ ਵੀ ਵੰਡੀਆਂ ਗਈਆਂ ਸਨ, ਪਰ ਇੰਨਾਂ ਲੋਲੀਜ਼ ਨੂੰ ਖਾਣ ਕਾਰਨ ਕਈ ਜਾਣੇ ਬਿਮਾਰ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਵੀ ਕਰਵਾਉਣਾ ਪਿਆ ਹੈ। ਦੱਸ ਦੇਈਏ ਇੰਨਾਂ ਲੋਲੀਜ਼ ‘ਚ ਘਾਤਕ ਮਾਤਰਾ ਵਿੱਚ ਨਸ਼ੀਲਾ ਪਦਾਰਥ ਮੈੱਥ ਪਾਇਆ ਗਿਆ ਹੈ। ਜਿਸ ਕਾਰਨ ਕਈ ਲੋਕ ਬਿਮਾਰ ਹੋਏ ਹਨ। ਇੱਕ ਰਿਪੋਰਟ ਅਨੁਸਾਰ ਇਹ ਲੋਲੀਜ਼ ਕਿਸੇ ਅਨਜਾਣ ਵਿਅਕਤੀ ਨੇ ਦਾਨ ਕੀਤੀਆਂ ਸੀ ਅਤੇ ਅੱਗੋਂ ਸੈਂਕੜੇ ਲੋਕਾਂ ਨੂੰ ਇਹ ਵੰਡੀਆਂ ਗਈਆਂ ਹਨ। ਜੇ ਕਿਸੇ ਨੂੰ ਇਹ ਲੋਲੀਜ਼ ਮਿਲਣ ਤਾਂ ਬਿਲਕੁਲ ਵੀ ਇਨ੍ਹਾਂ ਦਾ ਸੇਵਨ ਨਾ ਕੀਤਾ ਜਾਏ। ਇੱਥੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਇੰਨਾਂ ਟੌਫੀਆਂ ‘ਚ ਆਮ ਨਾਲੋਂ 300 ਗੁਣਾਂ ਵੱਧ ਡੋਜ਼ ਦੱਸੀ ਜਾ ਰਹੀ ਹੈ ਜੋ ਬੱਚਿਆਂ ਲਈ ਹੱਦ ਤੋਂ ਵੱਧ ਨੁਕਸਾਨਦਾਇਕ ਹੋ ਸਕਦੀਆਂ ਹਨ।
![methamphetamine 'lollies' in food parcels](https://www.sadeaalaradio.co.nz/wp-content/uploads/2024/08/WhatsApp-Image-2024-08-16-at-9.41.59-AM-950x534.jpeg)