ਸਾਫ਼ ਸੁਥਰੀ ਗਾਇਕੀ ਲਈ ਦੁਨੀਆ ਭਰ ‘ਚ ਜਾਣੇ ਜਾਂਦੇ ਪੰਜਾਬੀ ਗਾਇਕ ਹਰਭਜਨ ਮਾਨ ਇੱਕ ਵਾਰ ਫਿਰ ਨਿਊਜ਼ੀਲੈਂਡ ‘ਚ ਰੌਣਕਾਂ ਲਾਉਣ ਲਈ ਤਿਆਰ ਹਨ। ਹਰਭਜਨ ਮਾਨ ਇਸ ਸਮੇਂ ਆਸਟ੍ਰੇਲੀਆ ਦੇ ਟੂਰ ‘ਤੇ ਹਨ ਅਤੇ ਸਤੰਬਰ ਮਹੀਨੇ ਸ਼ੋਅ ਲਾਉਣ ਲਈ ਨਿਊਜ਼ੀਲੈਂਡ ਪਹੁੰਚ ਰਹੇ ਹਨ। ਦੱਸ ਦੇਈਏ ਕਿ ਹਰਭਜਨ ਮਾਨ ਦਾ ਇਹ ਸ਼ੋਅ THE DO GOOD CHARITABLE TRUST ਵੱਲੋਂ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਚੰਦਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਦੱਸ ਦੇਈਏ ਕਿ ਹਰਭਜਨ ਮਾਨ ਦਾ ਸ਼ੋਅ 6 ਸਤੰਬਰ ਨੂੰ ਦਿਨ ਸ਼ੁੱਕਰਵਾਰ ਸ਼ਾਮ 6 ਵਜੇ SIR HOWARD MORRISON CENTRE 1170 FENTON STREET, ROTORUA ਵਿਖੇ ਹੋਵੇਗਾ ਤੇ ਇਸ ਸ਼ੋਅ ਦੀਆਂ ਟਿਕਟਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਤੇ ਉਹ ਵੀ ਵਾਜਬ ਰੇਟਾਂ ‘ਤੇ। ਟਿਕਟਾਂ ਦੇ ਜੇਕਰ ਰੇਟ ਦੀ ਗੱਲ ਕਰੀਏ ਤਾਂ ਇਹ ਸਿਰਫ $15 ਰੱਖਿਆ ਗਿਆ ਹੈ। ਟਿਕਟਾਂ ਅਤੇ sponsorship ਸਬੰਧੀ ਜਿਆਦਾ ਜਾਣਕਾਰੀ ਲਈ ਤੁਸੀ ਚੰਦਰ ਸੰਧੂ ਨਾਲ 027 516 1260, ਮਨਦੀਪ ਸੈਣੀ ਨਾਲ 021 057 3210, ਕੁਲਵਿੰਦਰ ਸਿੰਘ ਨਾਲ 021 271 4555 ਤੇ ਜਗਦੇਵ ਭੁੱਲਰ ਨਾਲ 022 380 6150 ਸੰਪਰਕ ਕਰ ਸਕਦੇ ਹੋ। ਸ਼ੋਅ ਦੀ ਜਾਣਕਾਰੀ ਤੁਸੀ ਰੇਡੀਓ ਸਾਡੇ ਆਲਾ ਦੇ ਫੇਸਬੁੱਕ ਪੇਜ ਤੋਂ ਵੀ ਲੈ ਸਕਦੇ ਹੋ।
ਦੱਸ ਦੇਈਏ ਪੰਜਾਬੀ ਗਾਇਕ ਹਰਭਜਨ ਮਾਨ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ‘ਚ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਮਾਨ ਨੂੰ ਇਹ ਸਨਮਾਨ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਅਤੇ ਪੰਜਾਬੀ ਗਾਇਕੀ ‘ਚ ਪਾਏ ਯੋਗਦਾਨ ਕਰਕੇ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਹਰਭਜਨ ਮਾਨ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹੀ ਗਾਉਂਦੇ ਹਨ।