ਕੁੱਝ ਦਿਨ ਪਹਿਲਾਂ ਆਕਲੈਂਡ ਪੁਲਿਸ ਨੇ ਇੱਕ ਨਕਲੀ ਠੱਗ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਇਸ ਮਾਮਲੇ ‘ਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ. ਦਰਅਸਲ 25 ਸਾਲ ਦੇ ਨੌਜਵਾਨ ਨੇ ਉਸ ਉੱਪਰ ਲੱਗੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ। ਹੈਰਾਨੀਜਨਕ ਗੱਲ ਹੈ ਕਿ ਨੌਜਵਾਨ ਨੇ ਨਕਲੀ ਇੰਸਪੈਕਟਰ ਬਣ ਆਕਲੈਂਡ ਦੇ ਲੋਕਾਂ ਤੋਂ $350,000 ਠੱਗੇ ਸਨ। ਦੋਸ਼ੀ ਨੌਜਵਾਨ ਯੂਕੇ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ। 27 ਵੱਖੋ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਨਵੰਬਰ ‘ਚ ਸਜ਼ਾ ਸੁਣਾਈ ਜਾਵੇਗੀ।
