ਨਿਊਜ਼ੀਲੈਂਡ ਪੁਲਿਸ ਨੇ ਅੰਤਰਰਾਸ਼ਟਰੀ ਡਾਕ ਪ੍ਰਣਾਲੀ ਰਾਹੀਂ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਵਾਲੇ ਕਥਿਤ ਨਸ਼ਾ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਬਾਰਾਂ ਲੋਕਾਂ ਨੂੰ ਗ੍ਰਿਫਤਾਰ ਕਰ $4 ਮਿਲੀਅਨ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ। NZ ਪੁਲਿਸ ਨੇ ਕਿਹਾ ਕਿ ਤਸਕਰੀ ਦੀ ਕਾਰਵਾਈ ਲਈ ਸੰਯੁਕਤ ਰਾਜ ਵਾਲੇ ਪਾਸੇ ਤੋਂ ਹੋਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਡਿਟੈਕਟਿਵ ਇੰਸਪੈਕਟਰ ਟੌਮ ਗੋਲਨ ਨੇ ਕਿਹਾ ਕਿ ਸਿੰਡੀਕੇਟ ਮੁੱਖ ਤੌਰ ‘ਤੇ ਦੱਖਣ-ਪੂਰਬੀ ਆਕਲੈਂਡ ਵਿੱਚ ਕੇਂਦਰਿਤ ਸੀ। ਇਸ ਹਫ਼ਤੇ ਪੁਲਿਸ ਦੁਆਰਾ ਪੂਰੇ ਸ਼ਹਿਰ ‘ਚ 17 ਵਾਰੀ ਰੇਡ ਵੀ ਕੀਤੀ ਗਈ ਸੀ। ਪੁਲਿਸ ਨੇ 500,000 ਡਾਲਰ ਦੀ ਨਕਦੀ, 2 ਕਿਲੋਗ੍ਰਾਮ ਕੋਕੀਨ, 350 ਗ੍ਰਾਮ ਮੈਥਾਮਫੇਟਾਮਾਈਨ, ਅਤੇ 4 ਕਿਲੋਗ੍ਰਾਮ ਐਫੇਡਰਾਈਨ ਜ਼ਬਤ ਕੀਤੀ ਹੈ। ਪੁਲਿਸ ਨੇ ਦੋ ਘਰ ਅਤੇ ਤਿੰਨ ਵਾਹਨਾਂ ਸਮੇਤ ਸਮੂਹ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕਰ ਲਿਆ ਹੈ। ਗੋਲਨ ਨੇ ਕਿਹਾ, “ਪ੍ਰਕਿਰਿਆ ਵਿੱਚ ਲਗਭਗ $4 ਮਿਲੀਅਨ ਦੀ ਚੱਲ-ਅਚੱਲ ਜਾਇਦਾਦ ਨੂੰ ਅਪਰਾਧਿਕ ਕਾਰਵਾਈ (ਰਿਕਵਰੀ) ਐਕਟ ਦੇ ਤਹਿਤ ਜ਼ਬਤ ਕੀਤਾ ਗਿਆ ਹੈ।” ਇੱਕ ਰਿਪੋਰਟ ਅਨੁਸਾਰ ਇਹ ਡਰੱਗ ਆਕਲੈਂਡ ਦੇ ਵੱਖੋ-ਵੱਖ ਪਤਿਆਂ ‘ਤੇ ਭੇਜੀ ਜਾਂਦੀ ਸੀ, ਜਿਸ ਵਿੱਚ ਬਹੁਤ ਇਲਾਕੇ ਦੱਖਣੀ-ਪੂਰਬੀ ਆਕਲੈਂਡ ਦੇ ਇਲਾਕੇ ਹਨ।
![dozen arrested by police investigating](https://www.sadeaalaradio.co.nz/wp-content/uploads/2024/08/WhatsApp-Image-2024-08-09-at-11.30.41-PM-950x534.jpeg)