[gtranslate]

Paris Olympics ‘ਚ ਗੋਲਡ ਤੋਂ ਖੁੰਝੇ ਨੀਰਜ ਚੋਪੜਾ, ਭਾਰਤ ਨੂੰ ਝੋਲੀ ਪਾਇਆ ਪਹਿਲਾ ਸਿਲਵਰ ਮੈਡਲ, ਪਾਕਿ ਦੇ ਨਦੀਮ ਨੇ ਓਲੰਪਿਕ ਰਿਕਾਰਡ ਬਣਾ ਜਿੱਤਿਆ ਗੋਲਡ

neeraj-chopra-wins-silver-medal

ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਪੈਰਿਸ ਓਲੰਪਿਕ 2024 ਵਿੱਚ ਆਪਣੇ ਖਿਤਾਬ ਦਾ ਬਚਾਅ ਕਰਨ ਤੋਂ ਖੁੰਝ ਗਿਆ ਹੈ। ਨੀਰਜ ਚੋਪੜਾ ਪੈਰਿਸ ‘ਚ 8 ਅਗਸਤ ਦੀ ਰਾਤ ਨੂੰ ਹੋਏ ਜ਼ਬਰਦਸਤ ਫਾਈਨਲ ‘ਚ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ। ਨੀਰਜ ਨੇ 89.54 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਤਰ੍ਹਾਂ, ਉਹ ਦੋ ਓਲੰਪਿਕ ਤਗਮੇ ਜਿੱਤਣ ਵਾਲਾ ਭਾਰਤ ਦਾ ਸਿਰਫ ਚੌਥਾ ਅਥਲੀਟ ਅਤੇ ਐਥਲੈਟਿਕਸ ਵਿੱਚ ਅਜਿਹਾ ਕਰਨ ਵਾਲਾ ਪਹਿਲਾ ਅਥਲੀਟ ਬਣ ਗਿਆ ਹੈ। ਨੀਰਜ ਦੇ ਵਿਰੋਧੀ ਅਰਸ਼ਦ ਨਦੀਮ ਨੇ ਓਲੰਪਿਕ ਰਿਕਾਰਡ ਥਰੋਅ ਨਾਲ ਓਲੰਪਿਕ ਰਿਕਾਰਡ ਤੋੜ ਕੇ ਸੋਨ ਤਮਗਾ ਜਿੱਤਿਆ ਹੈ। ਅਰਸ਼ਦ ਨੇ 92.97 ਮੀਟਰ ਦੀ ਜ਼ਬਰਦਸਤ ਥਰੋਅ ਨਾਲ ਗੋਲਡ ਮੈਡਲ ‘ਤੇ ਆਪਣਾ ਨਾਂ ਲਿਖਵਾਇਆ ਹੈ।

ਦੱਸ ਦੇਈਏ ਮੌਜੂਦਾ ਓਲੰਪਿਕ ਵਿੱਚ ਭਾਰਤ ਦਾ ਇਹ ਪੰਜਵਾਂ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਚਾਰ ਮੈਡਲ ਜਿੱਤੇ ਸਨ। ਇਨ੍ਹਾਂ ਵਿੱਚੋਂ ਤਿੰਨ ਕਾਂਸੀ ਸ਼ੂਟਿੰਗ ਵਿੱਚ ਅਤੇ ਇੱਕ ਹਾਕੀ ਵਿੱਚ ਆਇਆ ਹੈ। ਪੁਰਸ਼ਾਂ ਦੇ ਜੈਵਲਿਨ ਥਰੋਅ ਦੇ ਫਾਈਨਲ ਵਿੱਚ ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 89.45 ਮੀਟਰ ਦਾ ਥਰੋਅ ਕੀਤਾ ਸੀ। ਨੀਰਜ ਨੇ ਲਗਾਤਾਰ ਦੂਜੇ ਓਲੰਪਿਕ ‘ਚ ਤਮਗਾ ਜਿੱਤਿਆ ਹੈ। ਨੀਰਜ ਓਲੰਪਿਕ ‘ਚ ਵਿਅਕਤੀਗਤ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਇਕ ਹੋਰ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

Likes:
0 0
Views:
210
Article Categories:
Sports

Leave a Reply

Your email address will not be published. Required fields are marked *