ਆਕਲੈਂਡ ਦੇ ਪੁਕੇਕੋਹੇ ਵਿੱਚ ਸ਼ੁੱਕਰਵਾਰ ਸਵੇਰੇ ਪੁਲਿਸ ਨੇ 13 ਤੋਂ 15 ਸਾਲ ਦੀ ਉਮਰ ਦੇ ਛੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ। ਕਾਉਂਟੀਜ਼ ਮੈਨੂਕਾਉ ਸੀਆਈਬੀ ਦੇ ਡਿਟੈਕਟਿਵ ਇੰਸਪੈਕਟਰ ਕੈਰਨ ਬ੍ਰਾਈਟ ਨੇ ਕਿਹਾ ਕਿ ਅਪਰਾਧੀਆਂ ਦੇ ਇੱਕ ਸਮੂਹ ਨੂੰ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਤੁਆਕਾਉ ਵਿੱਚ ਲੈਪਵੁੱਡ ਰੋਡ ‘ਤੇ ਇੱਕ ਵਾਹਨ ਦੀ ਭੰਨਤੋੜ ਕਰਦੇ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ, “ਇਹ ਇੱਕ ਚੋਰੀ ਹੋਇਆ ਵਾਹਨ ਸੀ ਜਿਸ ਦੀ ਵਰਤੋਂਕੱਲ੍ਹ ਕਿੰਗ ਸੇਂਟ, ਵਾਈਉਕੂ ‘ਤੇ ਇੱਕ ਭਿਆਨਕ ਡਕੈਤੀ ਦੌਰਾਨ ਕੀਤੀ ਗਈ ਸੀ।” ਕਥਿਤ ਤੌਰ ‘ਤੇ ਇਹ ਲੁੱਟ ਵਪਾਰਕ ਸਥਾਨ ‘ਤੇ ਹੋਈ ਸੀ। ਇਹ ਟੋਲਾ ਘਟਨਾ ਸਥਾਨ ਤੋਂ ਕਿਸੇ ਹੋਰ ਵਾਹਨ ‘ਚ ਫਰਾਰ ਹੋਇਆ ਸੀ ਜਿਸ ਦੇ ਚੋਰੀ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਸੀ।
