ਭਾਰਤ ਨੂੰ ਪੁਰਸ਼ ਹਾਕੀ ਦੇ ਸੈਮੀਫਾਈਨਲ ਮੈਚ ‘ਚ ਜਰਮਨੀ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਟੀਮ ਇੰਡੀਆ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਆਖਰੀ ਕੁਆਰਟਰ ਵਿੱਚ ਭਾਰਤ ਨੇ ਗੋਲਕੀਪਰ ਨੂੰ ਵੀ ਬਾਹਰ ਬਿਠਾ ਦਿੱਤਾ ਸੀ, ਪਰ ਟੀਮ ਜਰਮਨੀ ਨਾਲ ਸਕੋਰ ਬਰਾਬਰ ਨਹੀਂ ਕਰ ਸਕੀ। ਸ਼ਮਸ਼ੇਰ ਨੇ ਆਖਰੀ ਪਲਾਂ ‘ਚ ਬਹੁਤ ਵਧੀਆ ਸ਼ਾਟ ਲਗਾਇਆ, ਪਰ ਉਹ ਗੇਂਦ ਨੂੰ ਨੈੱਟ ਦੇ ਅੰਦਰ ਨਹੀਂ ਪਹੁੰਚਾ ਸਕਿਆ। ਪਰ ਟੀਮ ਇੰਡੀਆ ਅਜੇ ਵੀ ਨਾਟ ਆਊਟ ਹੈ ਕਿਉਂਕਿ ਉਸ ਦਾ ਕਾਂਸੀ ਤਮਗੇ ਲਈ 8 ਅਗਸਤ ਨੂੰ ਸਪੇਨ ਨਾਲ ਮੈਚ ਹੋਵੇਗਾ।