ਕੱਲ੍ਹ ਦੁਪਹਿਰ ਇੱਕ ਕਾਰ ਅਤੇ ਇੱਕ ਯਾਤਰੀ ਰੇਲਗੱਡੀ ਵਿਚਕਾਰ ਹੋਈ ਟੱਕਰ ਤੋਂ ਬਾਅਦ 2 ਵਿਅਕਤੀ ਜ਼ਖਮੀ ਹੋ ਗਏ ਸਨ ਜਿਨ੍ਹਾਂ ‘ਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕੀਵੀਰੇਲ ਦੇ ਮੁੱਖ ਸੰਚਾਲਨ ਅਧਿਕਾਰੀ ਸਿਵਾ ਸਿਵਾਪੱਕਿਅਮ ਨੇ ਦੱਸਿਆ ਕਿ ਘਟਨਾ ਸਮੇਂ ਉੱਤਰੀ ਐਕਸਪਲੋਰਰ ਰੇਲਗੱਡੀ ‘ਤੇ 72 ਲੋਕ ਸਵਾਰ ਸਨ। ਅੱਜ, ਹਾਟੋ ਹੋਨ ਸੇਂਟ ਜੌਨ ਨੇ ਸੱਟਾਂ ਦੀ ਪੁਸ਼ਟੀ ਕੀਤੀ ਹੈ। ਘਟਨਾ ਦੌਰਾਨ “ਦੋ ਐਂਬੂਲੈਂਸ, ਦੋ ਆਪ੍ਰੇਸ਼ਨ ਮੈਨੇਜਰ ਅਤੇ ਇੱਕ ਹੈਲੀਕਾਪਟਰ ਘਟਨਾ ਸਥਾਨ ‘ਤੇ ਪਹੁੰਚੇ ਸਨ।” ਗੰਭੀਰ ਹਾਲਤ ‘ਚ ਇੱਕ ਵਿਅਕਤੀ ਨੂੰ ਵੈਲਿੰਗਟਨ ਹਸਪਤਾਲ ਵਿੱਚ ਏਅਰਲਿਫਟ ਕੀਤਾ ਗਿਆ ਸੀ। ਉੱਤਰੀ ਐਕਸਪਲੋਰਰ ਰੇਲਗੱਡੀ ਆਕਲੈਂਡ ਅਤੇ ਵੈਲਿੰਗਟਨ ਵਿਚਕਾਰ ਚੱਲਦੀ ਹੈ।
