ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸ਼ਨੀਵਾਰ ਦੁਪਹਿਰ ਰਿਵਰਟਨ ਬਾਰ ‘ਤੇ ਇੱਕ ਕਿਸ਼ਤੀ ਪਲਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਲਾਪਤਾ ਹੈ। ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 2.55 ਵਜੇ ਤੂਫ਼ਾਨ ਲਈ ਅਲਰਟ ਕੀਤਾ ਗਿਆ ਸੀ। ਕਿਸ਼ਤੀ ‘ਚ ਪੰਜ ਲੋਕ ਸਵਾਰ ਸਨ ਅਤੇ ਇਹ ਸਮੁੰਦਰੀ ਕਿਨਾਰੇ ਤੋਂ ਲਗਭਗ 100 ਮੀਟਰ ਦੀ ਦੂਰੀ ‘ਤੇ ਪਲਟ ਗਈ ਸੀ। ਦੋ ਲੋਕਾਂ ਨੂੰ ਪਾਣੀ ਵਿੱਚੋਂ ਜ਼ਿੰਦਾ ਕੱਢਿਆ ਗਿਆ ਸੀ ਅਤੇ ਸਾਊਥਲੈਂਡ ਹਸਪਤਾਲ ਲਿਜਾਏ ਗਏ ਸੀ।
ਪੁਲਿਸ ਨੇ ਕਿਹਾ ਕਿ ਜਦਕਿ ਤੀਜਾ ਵਿਅਕਤੀ ਕਿਨਾਰੇ ‘ਤੇ ਜਦੋਂ ਤੱਕ ਬਾਹਰ ਕੱਢਿਆ ਗਿਆ ਓਦੋਂ ਤੱਕ ਉਸ ਦੀ ਮੌਤ ਹੋ ਗਈ ਸੀ। ਚੌਥੇ ਵਿਅਕਤੀ ਦੀ ਵੀ ਪਾਣੀ ‘ਚ ਹੀ ਮੌਤ ਹੋ ਗਈ ਸੀ, ਜਦਕਿ ਪੰਜਵੇਂ ਵਿਅਕਤੀ ਦੀ ਭਾਲ ਜਾਰੀ ਹੈ। ਕੋਸਟਗਾਰਡ ਨੇ ਕਿਹਾ ਕਿ ਉਨ੍ਹਾਂ ਦੇ ਵਲੰਟੀਅਰਾਂ ਨੇ ਮੌਕੇ ‘ਤੇ ਜਵਾਬ ਦਿੱਤਾ। ਇੱਕ ਬੁਲਾਰੇ ਨੇ ਕਿਹਾ, “ਸਾਨੂੰ ਬਹੁਤ ਦੁੱਖ ਹੈ ਕਿ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਸਾਡੇ ਵਲੰਟੀਅਰਾਂ ਵੱਲੋਂ ਖੋਜ ਜਾਰੀ ਰੱਖੀ ਜਾ ਰਹੀ ਹੈ।”