ਨਸ਼ੇ ਦੀ ਹਾਲਤ ‘ਚ ਅਕਸਰ ਹੀ ਬੰਦਾ ਕੋਈ ਨਾ ਕੋਈ ਗਲਤੀ ਕਰ ਬੈਠਦਾ ਹੈ ਜਿਸ ਦਾ ਬਾਅਦ ਪਛਤਾਵਾ ਹੀ ਰਹਿੰਦਾ ਹੈ। ਅਜਿਹਾ ਹੀ ਹੈਰਾਨੀਜਨਕ ਮਾਮਲਾ ਕ੍ਰਾਈਸਚਰਚ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ 3 ਵਿਅਕਤੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਕਿਉਂਕ ਉਨ੍ਹਾਂ ਨੇ ਬੀਅਰ ਦੀ ਬੋਤਲ ਦੇ ਢੱਕਣ ਖਾ ਲਏ ਸਨ। ਹੁਣ ਇੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਤਿੰਨਾਂ ‘ਚੋਂ ਕੋਈ ਵੀ ਵਿਅਕਤੀ ਇੱਕ-ਦੂਜੇ ਨੂੰ ਨਹੀਂ ਜਾਣਦਾ ਤੇ ਇਹ ਤਿੰਨੋਂ ਘਟਨਾਵਾਂ ਵੱਖੋ-ਵੱਖ ਹਨ। ਹਾਲਾਂਕਿ ਅਹਿਮ ਗੱਲ ਇਹ ਵੀ ਹੈ ਕਿ ਤਿੰਨਾਂ ਨੇ ਇਹ ਢੱਕਣ ਨਸ਼ੇ ਦੀ ਹਾਲਤ ‘ਚ ਖਾਧੇ ਸਨ।