ਆਕਲੈਂਡ ਯੂਨੀਵਰਸਿਟੀ ਦੇ ਇੱਕ ਸੁਰੱਖਿਆ ਗਾਰਡ ਨੂੰ 55 ਇੰਚ ਦਾ ਟੀਵੀ ਆਪਣੇ ਫਲੈਟ ਵਿੱਚ ਲਗਾਉਣਾ ਇੰਨਾਂ ਮਹਿੰਗਾ ਪੈ ਗਿਆ ਕਿ ਉਸ ਨੂੰ ਨੌਕਰੀ ਤੋਂ ਹੀ ਬਰਖਾਸਤ ਕਰ ਦਿੱਤਾ ਗਿਆ। ਸੁਰੱਖਿਆ ਗਾਰਡ ‘ਤੇ ਇਲਜ਼ਾਮ ਲੱਗੇ ਨੇ ਕਿ ਸਕਿਓਰਟੀ ਗਾਰਡ ਬਿਨ੍ਹਾਂ ਇਜਾਜਤ ਯੂਨੀਵਰਸਿਟੀ ਵਿੱਚ ਪਿਆ ਪੁਰਾਣਾ ਟੀਵੀ ਆਪਣੇ ਕਮਰੇ ਵਿੱਚ ਲੈ ਗਿਆ ਸੀ। ਦੱਸ ਦੇਈਏ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਕਿਓਰਟੀ ਗਾਰਡ ਦੇ ਰੂਮਮੇਟ ਨੇ ਈਮੇਲ ਕਰਕੇ ਯੂਨੀਵਰਸਿਟੀ ਨੂੰ ਇਸ ਮਾਮਲੇ ਬਾਰੇ ਦੱਸਿਆ ਤਾਂ ਯੂਨੀਵਰਸਿਟੀ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਸਕਿਓਰਟੀ ਗਾਰਡ ਨੂੰ ਨੌਕਰੀ ਤੋਂ ਕੱਢ ਦਿੱਤਾ।
ਉੱਥੇ ਹੀ ਸਕਿਓਰਟੀ ਗਾਰਡ ਨੇ ਇਸ ਮਾਮਲੇ ਸਬੰਧੀ ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਤੱਕ ਪਹੁੰਚ ਕੀਤੀ ਸੀ ਜਿਸ ਦੇ ਚੱਲਦਿਆਂ ਅਥਾਰਟੀ ਨੇ ਪੁਲਿਸ ਸ਼ਿਕਾਇਤ ਨੂੰ ਗਲਤ ਦੱਸਦਿਆਂ ਕਿਹਾ ਕਿ ਸਕਿਓਰਟੀ ਗਾਰਡ ਨੂੰ ਸੂਚਿਤ ਕਰਕੇ ਟੀਵੀ ਵਾਪਿਸ ਮੰਗਿਆ ਜਾ ਸਕਦਾ ਸੀ। ਹਾਲਾਂਕਿ ਅਥਾਰਟੀ ਨੇ ਨੌਕਰੀ ਤੋਂ ਕੱਢੇ ਜਾਣ ਦੇ ਮਾਮਲੇ ਨੂੰ ਯੂਨੀਵਰਸਿਟੀ ਦੇ ਕੋਡ ਆਫ ਕੰਡਕਟ ਦੇ ਦਾਇਰੇ ਤਹਿਤ ਲਿਆ ਗਿਆ ਫੈਸਲਾ ਦੱਸਿਆ।