ਜੇਕਰ ਤੁਸੀਂ ਵੀ ਬੀਤੇ 18 ਮਹੀਨਿਆਂ ਦੌਰਾਨ ਪਾਲਮਰਸਟਨ ਨਾਰਥ ਤੇ ਆਕਲੈਂਡ ‘ਚ 2 ਡਰਾਈਵ ਵੈੱਲ ਲਿਮਟਿਡ ਤੋਂ ਆਪਣਾ ਕੋਰਸ ਕੀਤਾ ਸੀ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਨਿਊਜੀਲੈਂਡ ਟ੍ਰਾਂਸਪੋਰਟ ਏਜੰਸੀ ਨੇ 2 ਡਰਾਈਵ ਵੈੱਲ ਲਿਮਟਿਡ ਦੀ ਡਰਾਈਵਰ ਟ੍ਰੈਨਿੰਗ ਇਸ ਵੇਲੇ ਸਸਪੈਂਡ ਕੀਤੀ ਹੋਈ ਹੈ ਅਤੇ ਜਾਂਚ ਚੱਲ ਰਹੀ ਹੈ। ਇਹ ਖ਼ਬਰ ਉਨ੍ਹਾਂ ਲਈ ਖਾਸ ਹੈ ਜੋ ਡਰਾਈਵਰ ਇਸ ਕੋਰਸ ਪ੍ਰੋਵਾਈਡਰ ਤੋਂ 2 ਤੋਂ 5 ਕਲਾਸ ਅਤੇ ਡੈਂਜਰਸ ਗੁਡਸ ਐਂਡੋਰਸਮੈਂਟ ਹਾਸਿਲ ਕਰ ਚੁੱਕੇ ਹਨ। ਦੱਸ ਦੇਈਏ ਜਿਹੜੇ ਲੋਕਾਂ ਨੇ ਬੀਤੇ 18 ਮਹੀਨਿਆਂ ਦੌਰਾਨ ਕੋਰਸ ਕੀਤਾ ਸੀ, ਉਨ੍ਹਾਂ ਕੋਲ 3 ਮਹੀਨੇ ਦਾ ਸਮਾਂ ਹੋਏਗਾ ਦੁਬਾਰਾ ਟੈਸਟ ਦੇ ਕਿ ਇਹ ਸਾਬਿਤ ਕਰਨ ਦਾ ਕਿ ਉਨ੍ਹਾਂ ਨੂੰ ਕੋਰਸ ਸਬੰਧੀ ਸਾਰੀ ਜਾਣਕਾਰੀ ਹੈ ਇਸ ਤੋਂ ਬਾਅਦ ਹੀ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਜਾਰੀ ਰੱਖਿਆ ਜਾਏਗਾ। ਇੱਕ ਰਿਪੋਰਟ ਮੁਤਾਬਿਕ ਇਸ ਲਿਸਟ ‘ਚ 583 ਨਵੇਂ ਡਰਾਈਵਿੰਗ ਲਾਇਸੈਂਸ ਧਾਰਕ ਸ਼ਾਮਿਲ ਹਨ।
![](https://www.sadeaalaradio.co.nz/wp-content/uploads/2024/08/WhatsApp-Image-2024-08-01-at-1.53.09-PM-950x534.jpeg)