ਵਿਦੇਸ਼ ਮੰਤਰਾਲੇ (MEA) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ 5 ਅਗਸਤ ਤੋਂ ਫਿਜੀ, ਨਿਊਜ਼ੀਲੈਂਡ ਅਤੇ ਤਿਮੋਰ-ਲੇਸਟੇ ਦੇ ਛੇ ਦਿਨਾਂ ਦੌਰੇ ‘ਤੇ ਜਾਣਗੇ। ਮੁਰਮੂ ਦੀ ਪਹਿਲੀ ਮੰਜ਼ਿਲ ਫਿਜੀ ਹੋਵੇਗੀ ਜਿੱਥੇ ਉਹ ਰਾਸ਼ਟਰਪਤੀ ਕਾਟੋਨੀਵੇਰੇ ਅਤੇ ਪ੍ਰਧਾਨ ਮੰਤਰੀ ਸਿਤਿਵੇਨੀ ਰਬੂਕਾ ਨਾਲ ਮੀਟਿੰਗਾਂ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ, “ਆਪਣੇ ਦੌਰੇ ਦੇ ਦੂਜੇ ਪੜਾਅ ਦੌਰਾਨ ਰਾਸ਼ਟਰਪਤੀ ਮੁਰਮੂ ਨਿਊਜ਼ੀਲੈਂਡ ਦੇ ਗਵਰਨਰ ਜਨਰਲ ਡੇਮ ਸਿੰਡੀ ਕੀਰੋ ਦੇ ਸੱਦੇ ‘ਤੇ 7 ਤੋਂ 9 ਅਗਸਤ ਤੱਕ ਨਿਊਜ਼ੀਲੈਂਡ ਦਾ ਦੌਰਾ ਕਰਨਗੇ।” ਦੌਰੇ ਦੌਰਾਨ ਉਹ ਗਵਰਨਰ ਜਨਰਲ ਕੀਰੋ ਨਾਲ ਦੁਵੱਲੀ ਮੀਟਿੰਗਾਂ ਕਰਨਗੇ ਅਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਮੁਲਾਕਾਤ ਕਰਨਗੇ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਮੁਰਮੂ ਇੱਕ ਸਿੱਖਿਆ ਕਾਨਫਰੰਸ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਦੋਸਤਾਂ ਨਾਲ ਗੱਲਬਾਤ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ, “ਇਹ ਦੌਰਾ ਭਾਰਤ-ਨਿਊਜ਼ੀਲੈਂਡ ਦੁਵੱਲੇ ਸਬੰਧਾਂ ਨੂੰ ਹੋਰ ਹੁਲਾਰਾ ਦੇਵੇਗਾ। ਉਹ ਰਾਸ਼ਟਰਪਤੀ ਜੋਸ ਰਾਮੋਸ-ਹੋਰਟਾ ਦੇ ਸੱਦੇ ‘ਤੇ 10 ਅਗਸਤ ਨੂੰ ਤਿਮੋਰ-ਲੇਸਟੇ ਦੇ ਲੋਕਤੰਤਰੀ ਗਣਰਾਜ ਦਾ ਦੌਰਾ ਕਰਨਗੇ।