ਆਈਪੀਐਲ 2021 ‘ਚ ਸੁਪਰ ਸ਼ਨੀਵਾਰ ਯਾਨੀ ਕਿ ਅੱਜ ਦੂਜਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੇ ਵਿੱਚ ਖੇਡਿਆ ਜਾਵੇਗਾ। ਜਿੱਥੇ ਚੇਨਈ ਦੀ ਕਮਾਨ ਦਿੱਗਜ਼ ਅਤੇ ਤਜਰਬੇਕਾਰ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੱਥ ਵਿੱਚ ਹੋਵੇਗੀ। ਦੂਜੇ ਪਾਸੇ, ਨੌਜਵਾਨ ਸੰਜੂ ਸੈਮਸਨ ਰਾਜਸਥਾਨ ਟੀਮ ਨੂੰ ਲਈ ਪਲੇਆਫ ਦੀ ਦੌੜ ਵਿੱਚ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗਾ। ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਆਬੂਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਚੇਨਈ ਦੀ ਟੀਮ ਨੇ ਧੋਨੀ ਦੀ ਅਗਵਾਈ ਵਿੱਚ ਪਿਛਲੇ ਮੈਚ ਵਿੱਚ ਹੈਦਰਾਬਾਦ ਦੇ ਖਿਲਾਫ ਜਿੱਤ ਦੇ ਨਾਲ ਪਲੇਆਫ ਵਿੱਚ ਜਗ੍ਹਾ ਬਣਾਈ ਹੈ। ਟੀਮ ਨੇ ਆਈਪੀਐਲ ਦੇ ਇਸ ਦੂਜੇ ਪੜਾਅ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ।
A look at the Points Table after Match 45 of #VIVOIPL.
Which two teams do you reckon will join #CSK and #DelhiCapitals out there? pic.twitter.com/AuxGtgMXtk
— IndianPremierLeague (@IPL) October 1, 2021
ਰਾਜਸਥਾਨ ਦੇ ਵਿਰੁੱਧ ਵੀ, ਧੋਨੀ ਦੀ ਟੀਮ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਅਤੇ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਬਰਕਰਾਰ ਰੱਖਣਾ ਚਾਹੇਗੀ। ਇਸ ਦੇ ਨਾਲ ਹੀ ਰਾਜਸਥਾਨ ਦੀ ਟੀਮ ਅੱਠ ਅੰਕਾਂ ਨਾਲ ਅੰਕ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਹੈ। ਪਲੇਆਫ ‘ਚ ਪਹੁੰਚਣ ਲਈ ਟੀਮ ਨੂੰ ਨਾ ਸਿਰਫ ਆਪਣੇ ਅਗਲੇ ਤਿੰਨ ਮੈਚ ਜਿੱਤਣੇ ਪੈਣਗੇ ਬਲਕਿ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ ‘ਤੇ ਵੀ ਨਿਰਭਰ ਹੋਣਾ ਪਵੇਗਾ। ਅੱਜ ਦੇ ਮੈਚ ਵਿੱਚ ਮਿਲੀ ਹਾਰ ਰਾਜਸਥਾਨ ਦੀ ਟੀਮ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਕਰ ਦੇਵੇਗੀ।