ਆਕਲੈਂਡ ਦੇ ਸੇਂਟ ਹੈਲੀਅਰਸ ਦੇ ਬੀਚ ‘ਤੇ ਬੁੱਧਵਾਰ ਨੂੰ ਮਿਲੀ ਇੱਕ ਲਾਸ਼ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਬੀਚ ‘ਤੇ ਮਿਲੀ ਇਹ ਮ੍ਰਿਤਕ ਦੇਹ ਇੱਕ ਪੰਜਾਬੀ ਨੌਜਵਾਨ ਦੀ ਹੈ। ਨੌਜਵਾਨ ਦੀ ਪਛਾਣ ਅਮਰਜੀਤ ਸਿੰਘ ਕਾਕਾ ਵੱਜੋਂ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਕਿਵੇਂ ਹੋਈ ਸੀ। ਉੱਥੇ ਹੀ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੇ ਲਈ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਫੰਡ ‘ਚ ਯੋਗਦਾਨ ਪਾਉਣ ਲਈ ਤੁਸੀਂ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹੋ।
https://givealittle.co.nz/cause/please-support-amanjeet-kaka-final-journey