ਨਿਊਜ਼ੀਲੈਂਡ ਦੀ PR ਹਾਸਿਲ ਕਰਨਾ ਦੁਨੀਆ ਦੇ ਮੁਸ਼ਕਿਲ ਕੰਮਾਂ ਦੇ ਵਿੱਚੋਂ ਇੱਕ ਹੈ। ਪਰ ਜੇਕਰ ਕਿਸੇ ਦੀ ਗਲਤੀ ਕਾਰਨ ਕਿਸੇ ਨੂੰ PR ਨਾ ਮਿਲੇ ਤਾਂ ਉਸ ਇਨਸਾਨ ‘ਤੇ ਕੀ ਬੀਤਦੀ ਹੋਵੇਗੀ। ਤਾਜ਼ਾ ਮਾਮਲਾ ਬ੍ਰਾਜੀਲ ਮੂਲ ਦੇ ਜੋੜੇ ਨਿਊਟਨ ਸੈਂਟੋਸ ਤੇ ਨੁਬੀਆ ਸ਼ੇਰੀਲੀ ਨਾਲ ਜੁੜਿਆ ਹੋਇਆ ਹੈ ਜੋ 2021 ਤੋਂ ਹੁਣ ਤੱਕ ਇਮੀਗ੍ਰੇਸ਼ਨ ਸਲਾਹਕਾਰ ਦੀ ਗਲਤੀ ਦਾ ਖਮਿਆਜਾ ਭੁਗਤ ਰਹੇ ਨੇ ਦਰਅਸਲ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਇਸ ਜੋੜੇ ਦੇ ਇਮੀਗ੍ਰੇਸ਼ਨ ਸਲਾਹਕਾਰ ਨੇ ਉਨ੍ਹਾਂ ਦੀ ਵਨ-ਆਫ ਰੈਜੀਡੈਂਸੀ ਦੀ ਫਾਈਲ ਨਹੀਂ ਲਾਈ ਸੀ ਪਰ ਏਜੰਟ ਦੀ ਭੁੱਲ ਦਾ ਖਮਿਆਜਾ ਜੋੜੇ ਨੂੰ ਭੁਗਤਣਾ ਪੈ ਰਿਹਾ ਹੈ। ਅਖੀਰ ਕਾਫ਼ੀ ਕੋਸ਼ਿਸ਼ਾਂ ਦੇ ਬਾਅਦ ਹੁਣ ਗਰੀਨ ਪਾਰਟੀ ਦੇ ਐਮ ਪੀ ਤੇ ਇਮੀਗ੍ਰੇਸ਼ਨ ਬੁਲਾਏ ਰਿਕਾਰਡੋ ਮੈਂਡੀਜ਼ ਮਾਰਚ ਵੱਲੋਂ ਜੋੜੇ ਦੀ ਮੱਦਦ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਸੁਣਵਾਈ ਹੋ ਸਕੇ।
![PR not found due to agent error](https://www.sadeaalaradio.co.nz/wp-content/uploads/2024/07/WhatsApp-Image-2024-07-25-at-9.47.06-AM-950x534.jpeg)