ਇਮੀਗ੍ਰੇਸ਼ਨ ਨਿਊਜ਼ੀਲੈਂਡ ਅਕਸਰ ਹੀ ਆਪਣੇ ਫੈਸਲਿਆਂ ਕਾਰਨ ਚਰਚਾ ‘ਚ ਰਹਿੰਦੀ ਹੈ। ਪਰ ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਫੈਸਲੇ ਕਾਰਨ ਦੇਸ਼ ਦੀਆਂ 16 ਟੈਕਨੀਕਲ ਅਤੇ ਪੋਲੀਟੈਕਨੀਕ ਸੰਸਥਾਵਾਂ ਵਾਲਾ ਟੀਪੁਕੀਂਗਾ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ ਅਨੁਸਾਰ ਟੀਪੁਕੀਂਗਾ ਲਈ 2070 ਦੇ ਕਰੀਬ ਅੰਤਰ-ਰਾਸ਼ਟਰੀ ਵਿਦਆਰਥੀਆਂ ਨੇ ਐਪਲੀਕੇਸ਼ਨਾਂ ਭੇਜੀਆਂ ਸੀ ਪਰ ਇਮੀਗ੍ਰੇਸ਼ਨ ਨੇ ਇੰਨਾਂ ਵਿਦਆਰਥੀਆਂ ਨੂੰ ਸਮੇਂ ਸਿਰ ਵੀਜਾ ਹੀ ਜਾਰੀ ਨਹੀਂ ਕੀਤਾ ਅਤੇ ਇਸ ਦਾ ਖਮਿਆਜਾ ਵਿਦਆਰਥੀਆਂ ਦੇ ਨਾਲ ਨਾਲ ਟੀਪੁਕੀਂਗਾ ਨੂੰ ਕਈ ਮਿਲੀਅਨ ਡਾਲਰ ਫੀਸਾਂ ਦੇ ਨੁਕਸਾਨ ਨਾਲ ਝੱਲਣਾ ਪੈ ਰਿਹਾ ਹੈ। ਸੰਸਥਾ ਲਈ ਵੱਡਾ ਵਿੱਤੀ ਸੰਕਟ ਵੀ ਖੜ੍ਹਾ ਹੋ ਗਿਆ ਹੈ।
![visa delays cost cash-strapped](https://www.sadeaalaradio.co.nz/wp-content/uploads/2024/07/WhatsApp-Image-2024-07-23-at-11.43.59-PM-950x534.jpeg)