ਨਿਊਜ਼ੀਲੈਂਡ ‘ਚ ਵੀ ਇੱਕ ਤੋਂ ਬਾਅਦ ਇੱਕ ਕਈ ਨਸਲੀ ਹਮਲੇ ਸਾਹਮਣੇ ਆ ਰਹੇ ਹਨ। ਅਹਿਮ ਗੱਲ ਹੈ ਕਿ ਅਜਿਹੇ ਹਮਲੇ ਬੱਸਾਂ ‘ਚੋਂ ਵੀ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਇੱਕ ਵਾਰ ਫਿਰ ਆਕਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਬੱਸ ‘ਚ ਹੀ ਦੁਬਾਰਾ ਤੋਂ ਏਸ਼ੀਅਨ ਮੂਲ ਦੇ ਲੋਕਾਂ ‘ਤੇ ਨਸਲੀ ਹਮਲਾ ਹੋਇਆ ਹੈ। ਇਸ ਵਾਰ ਵੀ ਇੱਕ ਮਹਿਲਾ ਨੇ ਇਹ ਨਸਲੀ ਹਮਲਾ ਕੀਤਾ ਹੈ, ਵੀਡੀਓ ਵਿੱਚ ਮਹਿਲਾ ਉੱਚੀ-ਉੱਚੀ ਰੌਲਾ ਪਾਉਂਦੀ ਹੈ ਤੇ ਨਾਲ ਹੀ ਲੋਕਾਂ ‘ਤੇ ਥੁੱਕਦੀ ਨਜ਼ਰ ਆਉਂਦੀ ਹੈ। ਪ੍ਰੱਤਖਦਰਸ਼ੀ ਇਸ ਘਟਨਾ ਤੋਂ ਬਾਅਦ ਆਕਲੈਂਡ ਵਿੱਚ ਬੱਸ ਦੇ ਸਫਰ ਨੂੰ ਬਿਲਕੁਲ ਵੀ ਸੁਰੱਖਿਅਤ ਨਹੀਂ ਦੱਸ ਰਹੇ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਵੀ ਇੱਕ ਚੀਨੀ ਮੂਲ ਦੇ ਨੌਜਵਾਨ ‘ਤੇ ਇੱਕ ਮਹਿਲਾ ਨੇ ਨਸਲੀ ਵਿਤਕਰਿਆਂ ਭਰਿਆ ਹਮਲਾ ਕੀਤਾ ਸੀ।
![ra-ci-st ab-use on auckland bus](https://www.sadeaalaradio.co.nz/wp-content/uploads/2024/07/WhatsApp-Image-2024-07-23-at-11.33.22-PM-950x534.jpeg)