ਨਿਊਜ਼ੀਲੈਂਡ ‘ਚ ਅਗਲੇ ਸਾਲ ‘ਨਿਊਜ਼ੀਲੈਂਡ ਬਾਸਕਟਬਾਲ ਲੀਗ’ ਹੋਣ ਜਾ ਰਹੀ ਹੈ। ਇਸ ਦੌਰਾਨ ਭਾਰਤੀ ਖੇਡ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਇਸ ਟੂਰਨਾਮੈਂਟ ‘ਚ ਭਾਰਤੀ ਬਾਸਕਟਬਾਲ ਲੀਗ ਦੀ ਮਹਿਲਾ ਤੇ ਪੁਰਸ਼ ਦੋਨੋਂ ਹੀ ਟੀਮਾਂ ਸ਼ਾਮਿਲ ਹੋਣ ਜਾ ਰਹੀਆਂ ਹਨ। ਹਾਲਾਂਕਿ ਰਿਪੋਰਟਾਂ ਮੁਤਾਬਿਕ ਅਜੇ ਇਸ ਪ੍ਰਸਤਾਵ ‘ਤੇ ਗੱਲਬਾਤ ਚੱਲ ਰਹੀ ਹੈ ਪਰ ਇਸ ‘ਤੇ ਸਹਿਮਤੀ ਬਣਨ ਦੀ ਵੀ ਪੂਰੀ-ਪੂਰੀ ਉਮੀਦ ਹੈ।
