[gtranslate]

ਲਿਮਟ ਤੋਂ 10 ਗੁਣਾ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਬੰਦਾ ਆਇਆ ਓਟੈਗੋ ਪੁਲਿਸ ਅੜਿੱਕੇ, ਸਜ਼ਾ ਦੇ ਨਾਲ ਹੋ ਸਕਦਾ ਮੋਟਾ ਜ਼ੁਰਮਾਨਾ !

otago cops catch person

ਓਟੈਗੋ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਕਰੋਮਵੈਲ ਵਿਖੇ ਇੱਕ ਅਜਿਹੇ ਕਾਰ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਾਨੂੰਨੀ ਸੀਮਾ ਤੋਂ 10 ਗੁਣਾ ਜਿਆਦਾ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ। ਦੱਸ ਦੇਈਏ ਇਸ ਡ੍ਰਾਈਵਰ ਨੇ ਕਾਰ ਨਾਲ ਇੱਕ ਹਾਦਸਾ ਕਰ ਦਿੱਤਾ ਸੀ ਜਿਸ ਮਗਰੋਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਦੋਂ ਇਸ ਦਾ ਅਲਕੋਹਲ ਟੈਸਟ ਕੀਤਾ ਤਾਂ ਅਧਿਕਾਰੀ ਵੀ ਹੈਰਾਨ ਰਹਿ ਗਏ ਕਿਉਂਕ ਅਲਕੋਹਲ ਦੀ ਰੀਡਿੰਗ ਕਾਨੂੰਨੀ ਸੀਮਾ ਤੋਂ 10 ਗੁਣਾ ਜਿਆਦਾ ਆਈ ਸੀ। ਇੱਥੇ ਇੱਕ ਖਾਸ ਗੱਲ ਇਹ ਵੀ ਹੈ ਕਿ ਨਿਊਜ਼ੀਲੈਂਡ ਦੇ ਕਾਨੂੰਨ ਅਨੁਸਾਰ ਅਜਿਹੇ ਮਾਮਲਿਆ ‘ਚ ਪਹਿਲੀ ਵਾਰ ਦੋਸ਼ੀ ਸਾਬਿਤ ਹੋਏ ਡਰਾਈਵਰਾਂ ਨੂੰ 3 ਮਹੀਨੇ ਤੱਕ ਦੀ ਵੱਧ ਤੋਂ ਵੱਧ ਸਜ਼ਾ ਤੇ $4500 ਜੁਰਮਾਨਾ ਤੇ ਇੱਕ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਜਬਤ ਕੀਤਾ ਜਾ ਸਕਦਾ ਹੈ, ਜਦਕਿ ਇਸ ਸਭ ਤੋਂ ਉੱਤੇ 50 ਡੀਮੈਰਿਟ ਪੁਆਇੰਟ ਵੀ ਐਲਾਨੇ ਜਾ ਸਕਦੇ ਹਨ।

Leave a Reply

Your email address will not be published. Required fields are marked *