ਭਾਰਤ ‘ਚ ਇਸ ਵੇਲੇ ਅੰਬਾਂ ਦਾ ਸੀਜ਼ਨ ਚੱਲ ਰਿਹਾ ਹੈ। ਪਰ ਭਾਰਤ ਦੇ ਅੰਬਾਂ ਦੀ ਡਿਮਾਂਡ ਹੁਣ ਨਿਊਜ਼ੀਲੈਂਡ ‘ਚ ਵੀ ਸਿਖਰ ‘ਤੇ ਪਹੁੰਚ ਚੁੱਕੀ ਹੈ। 10 ਸਾਲ ਪਹਿਲਾ ਇਹ ਡਿਮਾਂਡ 15 ਦਿਨਾਂ ਬਾਅਦ 100 ਕੁ ਕਾਰਟੋਨ ਹੁੰਦੀ ਸੀ ਪਰ ਹੁਣ ਇਹੀ ਡਿਮਾਂਡ 1800 ਤੋਂ 2000 ਕਾਰਟੋਨ ਹਰ 15 ਦਿਨ ਦੀ ਹੋ ਗਈ ਹੈ। ਇੱਥੇ ਅਹਿਮ ਗੱਲ ਇਹ ਹੈ ਕਿ ਅੰਬ ਦੀ ਮੰਗ ਸਿਰਫ ਭਾਰਤੀ ਭਾਈਚਾਰੇ ‘ਚ ਨਹੀਂ ਸਗੋਂ ਦੂਜੇ ਭਾਈਚਾਰਿਆਂ ‘ਚ ਵੀ ਵੱਡੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਇੱਕ ਰਿਪੋਰਟ ਅਨੁਸਾਰ ਹਰ ਕਾਰਟੋਨ ਵਿੱਚ 3-4 ਕਿੱਲੋ ਅੰਬ ਹੁੰਦੇ ਹਨ, ਜਿਨ੍ਹਾਂ ਦਾ ਮੁੱਲ $50 ਤੋਂ 85 ਤੱਕ ਅੰਬਾਂ ਦੀ ਨਸਲ ਦੇ ਹਿਸਾਬ ਨਾਲ ਹੁੰਦਾ ਹੈ। ਨਿਊਜੀਲੈਂਡ ਵਿੱਚ ਸਭ ਤੋਂ ਜਿਆਦਾ ਸਫੈਦਾ ਅੰਬ ਪਸੰਦ ਕੀਤਾ ਜਾਂਦਾ ਹੈ।
![indian mango imports continue](https://www.sadeaalaradio.co.nz/wp-content/uploads/2024/07/WhatsApp-Image-2024-07-22-at-11.47.06-PM-950x534.jpeg)