ਨਿਊਜ਼ੀਲੈਂਡ ‘ਚ ਰੈਜੀਡੈਂਸੀ ਹਾਸਿਲ ਕਰਨਾ ਸਭ ਤੋਂ ਔਖੇ ਕੰਮਾਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਪਰ ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਨਿਊਜ਼ੀਲੈਂਡ ਜਨਮੇ 4 ਸਾਲਾ ਉਨੋ ਐਲੀਗੀਓ ਨੂੰ ਕਈ ਗੰਭੀਰ ਬਿਮਾਰੀਆਂ ਨੇ ਜਕੜਿਆ ਹੋਇਆ ਹੈ ਪਰ ਹੁਣ ਇਸ ਬੱਚੇ ਦੀਆਂ ਬਿਮਾਰੀਆਂ ਕਰਨ ਇਮੀਗ੍ਰੇਸ਼ਨ ਵਿਭਾਗ ਨੇ ਉਸਦੇ ਪਰਿਵਾਰ ਨੂੰ ਵੀ ਵੱਡਾ ਝਟਕਾ ਦੇ ਦਿੱਤਾ ਹੈ। ਵਿਭਾਗ ਨੇ ਬੱਚੇ ਦੀਆਂ ਬਿਮਾਰੀਆਂ ਕਾਰਨ ਉਸਦੇ ਮਾਪਿਆਂ ਵੱਲੋਂ ਲਗਾਈ ਰੈਜੀਡੈਂਸੀ ਦੀ ਫਾਈਲ ਰੱਦ ਕਰ ਦਿੱਤੀ ਹੈ। ਦੱਸ ਦੇਈਏ ਨਿਊਜ਼ੀਲੈਂਡ ਜਨਮੇ ਬੱਚੇ ਦਾ ਇਲਾਜ਼ ਮੁਫ਼ਤ ਹੁੰਦਾ ਹੈ ਇਸੇ ਕਾਰਨ ਇਮੀਗ੍ਰੇਸ਼ਨ ਨੇ ਖ਼ਰਚੇ ਨੂੰ ਬੋਝ ਮੰਨਦਿਆਂ ਉਸਦੇ ਮਾਪਿਆਂ ਦੀ ਰੈਜੀਡੈਂਸੀ ਦੀ ਫਾਈਲ ਰੱਦ ਕਰ ਦਿੱਤੀ ਹੈ। ਇੱਕ ਹੋਰ ਵੱਡੀ ਗੱਲ ਇਹ ਹੈ ਕਿ ਇਸ ਸਮੇਂ ਹਸਪਤਾਲਾਂ ਦਾ ਬਿੱਲ $45,000 ਬਣ ਚੁੱਕਾ ਹੈ, ਕਿਉਂਕਿ ਉਨੋ ਲਈ ਮੁਫਤ ਹੈਲਥ ਸੇਵਾ ਦੀ ਸੁਵਿਧਾ ਖਤਮ ਕਰ ਦਿੱਤੀ ਗਈ। ਉਨੋ ਦਾ ਜਨਮ ਹੋਇਆ 2019 ‘ਚ ਹੋਇਆ ਸੀ ਜਦਕਿ ਉਸਦੇ ਪਿਤਾ 2018 ਵਿੱਚ ਫਿਲੀਪੀਨਜ਼ ਤੋਂ ਨਿਊਜੀਲੈਂਡ ਵਰਕ ਵੀਜਾ ‘ਤੇ ਆਏ ਸਨ। ਉੱਥੇ ਹੀ ਇਮੀਗ੍ਰੇਸ਼ਨ ਟ੍ਰਿਿਬਊਨਲ ਵਿੱਚ ਵੀ ਪਰਿਵਾਰ ਨੂੰ ਕੋਈ ਮੱਦਦ ਨਹੀਂ ਮਿਲੀ ਪਰ ਹੁਣ ਪਰਿਵਾਰ ਇਮੀਗ੍ਰੇਸ਼ਨ ਮੰਤਰੀ ਨਾਲ ਮੁਲਾਕਤ ਕਰ ਇਸ ਸਬੰਧੀ ਮਦਦ ਕਰਨ ਦੀ ਅਪੀਲ ਕਰੇਗਾ।
![family $45k out of pocket](https://www.sadeaalaradio.co.nz/wp-content/uploads/2024/07/WhatsApp-Image-2024-07-23-at-12.00.28-AM-950x534.jpeg)