ਸਿਡਨੀ ਦੇ ਕਾਰਲਟਨ ਰੇਲਵੇ ਸਟੇਸ਼ਨ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਭ ਦੇ ਦਿਲ ਝਿੰਜੋੜ ਕੇ ਰੱਖ ਦਿੱਤੇ ਨੇ। ਦਰਅਸਲ ਬੀਤੇ ਦਿਨੀਂ 12 ਵਜੇ ਦੇ ਕਰੀਬ ਇੱਕ ਭਾਰਤੀ ਪਰਿਵਾਰ ਰੇਲਵੇ ਸਟੇਸ਼ਨ ਦੀ ਲਿਫਟ ਤੋਂ ਬਾਹਰ ਨਿਕਲਦਾ ਹੈ ਤੇ 2 ਬੱਚੀਆਂ ਜੋ ਪਰੈਮ ਵਿੱਚ ਸਨ, ਉਨ੍ਹਾਂ ਦੇ ਪਰੈਮ ਤੋਂ ਪਿਤਾ ਦਾ ਹੱਥ ਸਿਰਫ ਇੱਕ ਸੈਕਿੰਡ ਤੋਂ ਘੱਟ ਸਮੇਂ ਲਈ ਹੱਥ ਅਚਾਨਕ ਹੀ ਚੁੱਕਿਆ ਗਿਆ ਤੇ ਪਰੈਮ ਰੇਲਵੇ ਟਰੈਕ ਵੱਲ ਵਧਣਾ ਸ਼ੁਰੂ ਹੋ ਗਿਆ ਇਸ ਮਗਰੋਂ ਆਪਣੀਆਂ ਬੱਚੀਆਂ ਨੂੰ ਬਚਾਉਣ ਲਈ ਪਿਓ ਨੇ ਜਾਨ ਦੀ ਪਰਵਾਹ ਕੀਤੇ ਬਗੈਰ ਰੇਲਵੇ ਟਰੈਕ ‘ਤੇ ਛਾਲ ਮਾਰ ਦਿੱਤੀ , ਇਸੇ ਦੌਰਾਨ ਰੇਲ ਆ ਗਈ ਜਿਸ ਕਾਰਨ ਪਿਓ ਅਤੇ ਇੱਕ ਧੀ ਦੀ ਜਾਨ ਚਲੀ ਗਈ। ਦੋਨੋਂ ਬੱਚੀਆਂ ਜੁੜਵਾਂ ਸਨ ਤੇ ਉਮਰ ਸਿਰਫ 2 ਸਾਲ ਸੀ। ਹੁਣ ਬੱਚੀਆਂ ਦੀ ਮਾਂ ਦਾ ਰੋ-ਰੋ ਬੁਰਾ ਹਾਲ ਹੈ, ਜਿਸ ਦਾ ਕੁਝ ਪਲਾਂ ਹੱਸਦਾ-ਵੱਸਦਾ ਸਾਰਾ ਪਰਿਵਾਰ ਹੀ ਉੱਜੜ ਗਿਆ। ਇਸ ਘਟਨਾ ਨੇ ਸਭ ਦੇ ਦਿਲਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ।