ਜਦੋਂ ਤੁਸੀਂ ਕਿਸੇ ਵਿਦੇਸ਼ੀ ਦੇਸ਼ ਦੀ ਯਾਤਰਾ ਕਰਨ ਜਾਂ ਕਿਸੇ ਨਵੀਂ ਥਾਂ ‘ਤੇ ਜਾਣ ਦੀ ਯੋਜਨਾ ਬਣਾਉਂਦੇ ਹੋ ਤਾਂ ਤਣਾਅ ਅਤੇ ਅਨਿਸ਼ਚਿਤਤਾ ਨੂੰ ਘਟਾਉਣ ਲਈ ਇੱਕ ਸੁਰੱਖਿਅਤ ਮੰਜ਼ਿਲ ਦੀ ਚੋਣ ਕਰਨਾ ਮਹੱਤਵਪੂਰਨ ਹੁੰਦਾ ਹੈ। ਇੱਕ ਨਵੇਂ ਸ਼ਹਿਰ ਦੀ ਯਾਤਰਾ ਕਰਨਾ ਇੱਕ ਦਿਲਚਸਪ ਅਨੁਭਵ ਹੋ ਸਕਦਾ ਹੈ, ਪਰ ਇਹ ਤਣਾਅਪੂਰਨ ਵੀ ਹੋ ਸਕਦਾ ਹੈ, ਖਾਸ ਤੌਰ ‘ਤੇ ਜੇਕਰ ਸੁਰੱਖਿਆ ਇੱਕ ਚਿੰਤਾ ਹੈ। ਪਰ ਜੇਕਰ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਦੇਸ਼ ਦੀ ਰਾਜਧਾਨੀ ਯਾਨੀ ਕਿ ਵੈਲਿੰਗਟਨ ਨਾ ਸਿਰਫ ਰਹਿਣ ਲਈ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਹੈ, ਇਹ ਸਭ ਤੋਂ ਸੁਰੱਖਿਅਤ ਵੀ ਹੈ।
ਇੱਕ ਤਾਜ਼ਾ ਸਰਵੇ ਮੁਤਾਬਿਕ ਸੋਲੋ ਟਰੈਵਲਰ, ਇੱਥੋਂ ਤੱਕ ਕਿ ਇੱਕਲੀ ਮਹਿਲਾ ਟਰੈਵਲਰ ਵੀ ਵੈਲਿੰਗਟਨ ਸ਼ਹਿਰ ‘ਚ ਘੁੰਮਣ-ਫਿਰਣ ਨਿਕਲ ਸਕਦੀ ਹੈ। ਫੋਰਬਸ ਅਡਵਾਈਜ਼ਰ ਵੱਲੋਂ ਜਾਰੀ ਸੂਚੀ ‘ਚ ਵੈਲਿੰਗਟਨ ਨੂੰ ਦੁਨੀਆਂ ਭਰ ਦੇ 15 ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਚੋਟੀ ਦੇ ਪੰਜ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਜੇਕਰ ਗੱਲ ਕਰੀਏ ਤਾਂ ਇੰਨਾਂ ‘ਚ ਕ੍ਰਮਵਾਰ ਸਿੰਗਾਪੁਰ, ਟੋਕੀਓ (ਜਾਪਾਨ), ਟੋਰਾਂਟੋ ( ਕੈਨੇਡਾ), ਸਿਡਨੀ, ਆਸਟ੍ਰੇਲੀਆ ਅਤੇ ਜ਼ਿਊਰਿਖ (ਸਵਿਟਜ਼ਰਲੈਂਡ) ਹਨ। ਉੱਥੇ ਹੀ ਸਭ ਤੋਂ ਅਸੁਰੱਖਿਅਤ ਸ਼ਹਿਰਾਂ ਵਿੱਚ ਪਹਿਲੇ ਨੰਬਰ ‘ਤੇ ਕਾਰਾਕਾਸ, ਦੂਜੇ ‘ਤੇ ਕਰਾਚੀ, ਤੀਜੇ ‘ਤੇ ਯਾਂਗੋਨ, ਚੌਥੇ ‘ਤੇ ਲਗੋਸ, ਪੰਜਵੇਂ ‘ਤੇ ਮਨੀਲਾ ਹਨ।