ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਬੈਂਕ ਨੇ ਲੋਕਾਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਦਰਅਸਲ ਬੈਂਕ ਨੇ ਉਮੀਦ ਤੋਂ ਜ਼ਿਆਦਾ ਮਹਿੰਗਾਈ ਅੰਕੜਿਆਂ ਦੇ ਮੱਦੇਨਜ਼ਰ ਪ੍ਰਚੂਨ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ANZ ਨੇ 10 ਤੋਂ 30 ਬੇਸਿਸ ਪੁਆਇੰਟ (BPS) ਵਿਚਕਾਰ ਹੋਮ ਲੋਨ ਅਤੇ ਟਰਮ ਡਿਪਾਜ਼ਿਟ ਦਰਾਂ ਵਿੱਚ ਕਟੌਤੀ ਕੀਤੀ ਹੈ। ਅਹਿਮ ਗੱਲ ਹੈ ਕਿ ਪ੍ਰਸਿੱਧ ਇੱਕ ਸਾਲ ਦੀ ਫਿਕਸਡ ਸਪੈਸ਼ਲ ਮੋਰਟਗੇਜ ਦਰ 29 ਬੇਸਿਸ ਪੁਆਇੰਟ ਡਿੱਗ ਕੇ 6.85 ਪ੍ਰਤੀਸ਼ਤ, ਅਤੇ ਦੋ ਸਾਲ ਦੀ ਦਰ 30bp ਤੋਂ 6.49 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਹ ਵਿਆਜ ਦਰਾਂ 2 ਈਅਰ ਫਿਕਸਡ ਹੋਮ ਲੋਨ ਤੇ 3 ਈਅਰ ਫਿਕਸਡ ਹੋਮ ਲੋਨ ‘ਤੇ ਘਟਾਈਆਂ ਗਈਆਂ ਹਨ।
