ਲੁੱਟਾਂ ਖੋਹਾਂ ਨਾਲ ਜੁੜਿਆ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹਾਕਸ ਬੇ ਖੇਤਰ ਪੁਲਿਸ ਨੇ 13 ਅਤੇ 14 ਸਾਲ ਦੀ ਉਮਰ ਦੇ ਦੋ ਕਿਸ਼ੋਰਾਂ ਨੂੰ ਫੜਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨਾਂ ਜਵਾਕਾਂ ‘ਤੇ ਅੱਠ ਵਾਹਨ ਚੋਰੀ ਕਰਨ, ਚਾਰ ਹੋਰਾਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਨ, ਡਕੈਤੀ ਅਤੇ ਲੁੱਟ-ਖੋਹ ਕਰਨ ਦਾ ਦੋਸ਼ ਹੈ। ਹਾਕਸ ਬੇ ਸੀਆਈਬੀ ਦੇ ਜਾਸੂਸ ਸਟੀਵ ਲਿਓਨਾਰਡ ਨੇ ਕਿਹਾ ਕਿ ਕਥਿਤ ਅਪਰਾਧੀਆਂ ‘ਤੇ 15 ਜੁਲਾਈ ਦੀ ਅੱਧੀ ਰਾਤ ਤੋਂ ਸਵੇਰੇ 8.45 ਵਜੇ ਦਰਮਿਆਨ ਇਹ ਵਾਰਦਾਤਾਂ ਕਰਨ ਦਾ ਦੋਸ਼ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ “ਜੇਕਰ ਤੁਸੀਂ ਕਿਸੇ ਸ਼ੱਕੀ ਜਾਂ ਗੈਰ-ਕਾਨੂੰਨੀ ਵਿਵਹਾਰ ਦੇਖਦੇ ਹੋ ਤਾਂ ਜਿੰਨੀ ਜਲਦੀ ਹੋ ਸਕੇ ਪੁਲਿਸ ਨਾਲ ਸੰਪਰਕ ਕਰੋ।”