[gtranslate]

ਆਕਲੈਂਡ ਵਾਲਿਆਂ ਲਈ ਵੱਡੀ ਖੁਸ਼ਖਬਰੀ, ਸਾਰਾ ਹਫਤਾ ਪਬਲਿਕ ਟ੍ਰਾਂਸਪੋਰਟ ‘ਤੇ $50 ‘ਚ ਘੁੰਮੋ ਜਿਨ੍ਹਾਂ ਮਰਜ਼ੀ !

$50 fare cap for public transport

ਮਹਿੰਗਾਈ ਦੀ ਮਾਰ ਝੱਲ ਰਹੇ ਆਕਲੈਂਡ ਵਾਸੀਆਂ ਨੂੰ ਆਕਲੈਂਡ ਟ੍ਰਾਂਸਪੋਰਟ ਵੱਲੋਂ ਇਸ ਐਤਵਾਰ ਤੋਂ ਵੱਡੀ ਰਾਹਤ ਦਿੱਤੀ ਜਾਵੇਗੀ। ਦਰਅਸਲ ਸ਼ਹਿਰ ਵਿੱਚ ਜਨਤਕ ਆਵਾਜਾਈ ਲਈ $50 ਦਾ ਕਿਰਾਇਆ ਕੈਪ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਆਕਲੈਂਡ ਵਾਸੀ ਸਾਰਾ ਹਫਤਾ ਪਬਲਿਕ ਟ੍ਰਾਂਸਪੋਰਟ ਸਾਧਨ ਸਿਰਫ $50 ‘ਚ ਵਰਤ ਸਕਣਗੇ। ਯਾਨੀ ਕਿ ਆਕਲੈਂਡ ਵਾਸੀ ਪੂਰਾ ਹਫ਼ਤਾ ਟ੍ਰੇਨ, ਬੱਸ ਜਾਂ ਇਨਰ ਹਾਰਬਰ ਫੇਰੀਜ਼ ‘ਚ ਜਿੰਨਾ ਮਰਜੀ ਸਫਰ ਕਰਨ ਤੇ ਇਸ ਲਈ ਉਨ੍ਹਾਂ ਨੂੰ ਸਿਰਫ $50 ਹੀ ਖਰਚਣੇ ਪੈਣਗੇ। ਰਿਪੋਰਟ ਮੁਤਾਬਿਕ ਨਵੇਂ ਨਿਯਮ ਅਨੁਸਾਰ ਇੱਕ ਵਾਰ ਐਚ ਓ ਪੀ ਕਾਰਡ ਟੈਗ ਕਰਨ ਤੋਂ ਬਾਅਦ 7 ਦਿਨ ਤੱਕ $50 ਤੋਂ ਜਿਆਦਾ ਰਾਸ਼ੀ ਨਹੀਂ ਕੱਟੇਗੀ ਤੇ ਉਸਤੋਂ ਬਾਅਦ ਜਦੋਂ ਐਚ ਓ ਪੀ ਕਾਰਡ ਜਦੋਂ ਵੀ ਦੁਬਾਰਾ ਟੈਗ ਹੋਏਗਾ, ਉਸ ਵੇਲੇ ਤੋਂ ਇਹ ਕੈਪਿੰਗ ਸ਼ੁਰੂ ਹੋਏਗੀ। ਇਸ ਨਵੇਂ ਨਿਯਮ ਨਾਲ $20 ਵਾਲਾ ਰੋਜਾਨਾ ਦਾ ਫੇਅਰ ਕੈਪ ਅਤੇ $230 ਦਾ ਮਹੀਨੇ ਦਾ ਬੱਸ/ ਟ੍ਰੇਨ ਪਾਸ ਵਾਲਾ ਨਿਯਮ ਖਤਮ ਹੋ ਜਾਏਗਾ। ਇਹ ਰਾਹਤ ਆਕਲੈਂਡ ਦੇ ਮੇਅਰ ਵੇਨ ਬਰਾਉਨ ਵੱਲੋਂ ਕੋਸਟ ਆਫ ਲੀਵਿੰਗ ਦੇ ਮਹਿੰਗੇ ਖਰਚਿਆਂ ਵਿਚਕਾਰ ਦਿੱਤੀ ਗਈ ਹੈ।

Leave a Reply

Your email address will not be published. Required fields are marked *