ਆਸਟ੍ਰੇਲੀਆ ਤੋਂ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਦਰਅਸਲ 6 ਸਾਲ ਦਾ ਸਿੱਖ ਬੱਚਾ ਨੌਨਿਹਾਲ ਸਿੰਘ ਲਗਭਗ ਪਿਛਲੇ 4 ਸਾਲ ਤੋਂ ਇੱਕ ਚਾਈਲਡ ਮਾਡਲ ਵੱਜੋਂ ਬਹੁਤ ਸਾਰੇ ਵਿਗਿਆਪਨਾਂ ਵਿੱਚ ਕੰਮ ਕਰ ਚੁੱਕਾ ਹੈ। ਪਰ ਹੁਣ ਇੱਕ ਇਸ਼ਤਿਹਾਰ ਦੇ ਚਰਚੇ ਪੂਰੀ ਦੁਨੀਆ ‘ਚ ਸ਼ੁਰੂ ਹੋ ਗਏ ਹਨ ਦਰਅਸਲ ਹਾਲ ਹੀ ਵਿੱਚ ਕੇ-ਮਾਰਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਨਵੀਂ ਕੈਟਾਲਾਗ ਅਤੇ ਆਨਲਾਈਨ ਇਸ਼ਤਿਹਾਰ ਵਿੱਚ ਨਜ਼ਰ ਆਉਣ ਤੋਂ ਬਾਅਦ ਨੌਨਿਹਾਲ ਸਿੰਘ ਦੀ ਹਰ ਕਿਸੇ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਰੂਪ ਪ੍ਰਦਰਸ਼ਿਤ ਕਰਨ ਵਾਲੇ ਇਸ ਵਿਗਿਆਪਨ ਨੂੰ ਵੀ ਸਰਾਹਿਆ ਜਾ ਰਿਹਾ ਹੈ। ਮਹਿਜ਼ 6 ਸਾਲ ਦਾ ਨੌਨਿਹਾਲ ਸਿੰਘ ਮੈਲਬੌਰਨ ਦਾ ਰਹਿਣ ਵਾਲਾ ਹੈ।