ਅਰਜਨਟੀਨਾ ਫਿਰ ਤੋਂ ਕੋਪਾ ਅਮਰੀਕਾ ਕੱਪ ਦਾ ਚੈਂਪੀਅਨ ਬਣ ਗਿਆ ਹੈ। ਫਾਈਨਲ ਵਿੱਚ ਅਰਜਨਟੀਨਾ ਨੇ ਵਾਧੂ ਸਮੇਂ ਵਿੱਚ ਕੋਲੰਬੀਆ ਨੂੰ 1-0 ਨਾਲ ਹਰਾਇਆ। ਇਸ ਦੇ ਨਾਲ ਹੀ ਅਰਜਨਟੀਨਾ ਨੇ ਆਪਣੇ ਸਟਾਰ ਖਿਡਾਰੀ ਮੇਸੀ ਦੇ ਹੰਝੂਆਂ ਨੂੰ ਵੀ ਵਿਅਰਥ ਨਹੀਂ ਜਾਣ ਦਿੱਤਾ। ਦਰਅਸਲ, ਮੇਸੀ ਸੱਟ ਕਾਰਨ ਮੈਚ ਦੇ 66ਵੇਂ ਮਿੰਟ ‘ਚ ਮੈਦਾਨ ਛੱਡ ਕੇ ਚਲੇ ਗਏ, ਜਿਸ ਤੋਂ ਬਾਅਦ ਉਹ ਫੁੱਟ-ਫੁੱਟ ਕੇ ਰੋਂਦੇ ਹੋਏ ਨਜ਼ਰ ਆਏ। ਅਰਜਨਟੀਨਾ ਦੀ ਟੀਮ ਨੇ ਆਖਿਰਕਾਰ ਕੋਲੰਬੀਆ ਨੂੰ ਹਰਾ ਕੇ ਆਪਣੇ ਸਟਾਰ ਖਿਡਾਰੀ ਦੇ ਹੰਝੂਆਂ ਦੀ ਕੀਮਤ ਚੁਕਾ ਦਿੱਤੀ। ਅਰਜਨਟੀਨਾ ਦੇ ਚੈਂਪੀਅਨ ਬਣਨ ‘ਤੇ ਮੋਹਰ ਲਗਾਉਣ ਵਾਲੇ ਮੈਚ ਦਾ ਇੱਕੋ-ਇੱਕ ਗੋਲ 112ਵੇਂ ਮਿੰਟ ਵਿੱਚ ਕੀਤਾ ਗਿਆ।
ਇਹ ਕੁਲ ਮਿਲਾ ਕੇ ਤੀਜੀ ਵਾਰ ਅਤੇ ਲਗਾਤਾਰ ਦੂਜੀ ਵਾਰ ਹੈ ਜਦੋਂ ਅਰਜਨਟੀਨਾ ਕੋਪਾ ਅਮਰੀਕਾ ਕੱਪ ਦਾ ਚੈਂਪੀਅਨ ਬਣਿਆ ਹੈ। ਇਸ ਨੇ ਪਹਿਲੀ ਵਾਰ 1993 ਵਿੱਚ ਮੈਕਸੀਕੋ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਮੈਸੀ ਦੀ ਕਪਤਾਨੀ ‘ਚ ਅਰਜਨਟੀਨਾ 2023 ‘ਚ ਬ੍ਰਾਜ਼ੀਲ ਨੂੰ ਹਰਾ ਕੇ ਦੂਜੀ ਵਾਰ ਚੈਂਪੀਅਨ ਬਣਿਆ। ਅਤੇ ਹੁਣ ਤੀਜੀ ਵਾਰ ਫਾਈਨਲ ਵਿੱਚ ਕੋਲੰਬੀਆ ਨੂੰ ਹਰਾਇਆ ਹੈ।