ਕ੍ਰਾਈਸਚਰਚ ਦੇ ਜੁੱਤੀਆਂ ਦੀ ਦੁਕਾਨ ‘ਤੇ ਸਵੇਰੇ ਤੜਕੇ ਹੋਈ ਚੋਰੀ ਮਗਰੋਂ ਚਾਰ ਕਿਸ਼ੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਚਾਰਾਂ ਲੁਟੇਰਿਆਂ ਦਾ ਪਿੱਛਾ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਐਤਵਾਰ ਤੜਕੇ 2.15 ਵਜੇ ਕੈਸ਼ਲ ਸੇਂਟ ਜੁੱਤੀਆਂ ਦੀ ਦੁਕਾਨ ‘ਤੇ ਬੁਲਾਇਆ ਗਿਆ ਸੀ ਜਿੱਥੇ ਸ਼ੀਸ਼ੇ ਤੋੜ ਦਿੱਤੇ ਗਏ ਸਨ ਅਤੇ ਚੀਜ਼ਾਂ ਚੋਰੀ ਕੀਤੀਆਂ ਗਈਆਂ ਸਨ। ਸੁਪਰਡੈਂਟ ਲੇਨ ਟੌਡ ਨੇ ਦੱਸਿਆ ਕਿ ਤੜਕੇ 2.30 ਵਜੇ ਦੇ ਕਰੀਬ ਚਾਰ ਸ਼ੱਕੀ ਵਿਅਕਤੀਆਂ ਨੂੰ ਬਰੋਮਲੇ ਵਿੱਚ ਬ੍ਰਿਜ ਸੇਂਟ ਦੇ ਨਾਲ ਇੱਕ ਵਾਹਨ ਵਿੱਚ ਭੱਜਦੇ ਹੋਏ ਦੇਖਿਆ ਗਿਆ ਸੀ।