ਚੈਂਪੀਅਨਸ ਟਰਾਫੀ 2025 ਪਾਕਿਸਤਾਨ ਵਿੱਚ ਕਰਵਾਈ ਜਾਣੀ ਹੈ। ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦੇ ਪਾਕਿਸਤਾਨ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਇੱਕ ਰਿਪੋਰਟ ਮੁਤਾਬਿਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਸਬੰਧੀ ਆਈਸੀਸੀ ਨਾਲ ਗੱਲ ਕਰੇਗਾ। ਇਸ ਵਾਰ ਚੈਂਪੀਅਨਸ ਟਰਾਫੀ ਹਾਈਬ੍ਰਿਡ ਮਾਡਲ ਦੇ ਤਹਿਤ ਕਰਵਾਈ ਜਾ ਸਕਦੀ ਹੈ। ਟੀਮ ਇੰਡੀਆ ਦੇ ਮੈਚ ਦੁਬਈ ਜਾਂ ਸ਼੍ਰੀਲੰਕਾ ‘ਚ ਹੋ ਸਕਦੇ ਹਨ। ਇਸ ਤੋਂ ਪਹਿਲਾਂ ਏਸ਼ੀਆ ਕੱਪ ‘ਚ ਵੀ ਅਜਿਹਾ ਹੀ ਹੋਇਆ ਸੀ।
ANI ਦੀ ਇੱਕ ਖ਼ਬਰ ਮੁਤਾਬਿਕ ਟੀਮ ਇੰਡੀਆ ਦੇ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਜਾਣ ਦੀ ਸੰਭਾਵਨਾ ਨਹੀਂ ਹੈ। BCCI ਦੁਬਈ ਜਾਂ ਸ਼੍ਰੀਲੰਕਾ ‘ਚ ਮੈਚਾਂ ਦੀ ਮੇਜ਼ਬਾਨੀ ਲਈ ICC ਨਾਲ ਗੱਲ ਕਰੇਗਾ। ਇਹ ਵੀ ਸੰਭਵ ਹੈ ਕਿ ਟੀਮ ਇੰਡੀਆ ਆਪਣੇ ਮੈਚ ਦੁਬਈ ਜਾਂ ਸ਼੍ਰੀਲੰਕਾ ਵਿੱਚ ਖੇਡੇ ਅਤੇ ਬਾਕੀ ਮੈਚ ਪਾਕਿਸਤਾਨ ਵਿੱਚ ਕਰਵਾਏ ਜਾਣ। ਇਸ ਤੋਂ ਪਹਿਲਾਂ ਏਸ਼ੀਆ ਕੱਪ ‘ਚ ਵੀ ਕੁਝ ਅਜਿਹਾ ਹੀ ਹੋਇਆ ਸੀ। ਭਾਰਤ ਨੇ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇ ਸਨ।