ਨਿਊਜ਼ੀਲੈਂਡ ਕ੍ਰਿਕਟ ਬੋਰਡ (NZC) ਨੇ 2024-25 ਸੀਜ਼ਨ ਲਈ ਕੇਂਦਰੀ ਕਰਾਰ (central-contract) ਦਾ ਐਲਾਨ ਕੀਤਾ ਹੈ। ਇਸ ਵਾਰ ਨਿਊਜ਼ੀਲੈਂਡ ਕ੍ਰਿਕਟ ਨੇ 20 ਖਿਡਾਰੀਆਂ ਨੂੰ ਕਰਾਰ ਦੇਣ ਦਾ ਫੈਸਲਾ ਕੀਤਾ ਹੈ। ਕੇਨ ਵਿਲੀਅਮਸਨ, ਲੋਕੀ ਫਰਗੂਸਨ ਅਤੇ ਐਡਮ ਮਿਲਨੇ ਵਰਗੇ ਵੱਡੇ ਖਿਡਾਰੀ ਇਸ ਕੇਂਦਰੀ ਕਰਾਰ ਦਾ ਹਿੱਸਾ ਨਹੀਂ ਹਨ। ਇਸ ਦੇ ਨਾਲ ਹੀ ਪਹਿਲੀ ਵਾਰ ਇਸ ਸੂਚੀ ਵਿੱਚ ਕੁਝ ਨੌਜਵਾਨ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਭਾਰਤੀ ਮੂਲ ਦਾ ਇੱਕ ਖਿਡਾਰੀ ਵੀ ਸ਼ਾਮਿਲ ਹੈ।
ਭਾਰਤੀ ਮੂਲ ਦੇ ਖਿਡਾਰੀ ਰਚਿਨ ਰਵਿੰਦਰਾ ਨੂੰ ਆਪਣਾ ਪਹਿਲਾ ਕੇਂਦਰੀ ਕਰਾਰ ਮਿਲ ਗਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਰਚਿਨ ਰਵਿੰਦਰਾ ਲਈ ਪਿਛਲਾ ਇਕ ਸਾਲ ਬਹੁਤ ਚੰਗਾ ਰਿਹਾ, ਉਸ ਨੇ ਤਿੰਨਾਂ ਫਾਰਮੈਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਵਿੰਦਰ 2023 ਵਨਡੇ ਵਿਸ਼ਵ ਕੱਪ ਦਾ ਸਟਾਰ ਸੀ, ਜਿਸ ਨੇ 578 ਦੌੜਾਂ ਬਣਾਈਆਂ ਅਤੇ ਫਿਰ ਦੱਖਣੀ ਅਫਰੀਕਾ ਦੇ ਖਿਲਾਫ ਮਾਊਂਟ ਮੌਂਗਾਨੁਈ ਵਿਖੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ, ਜਿਸ ਨੂੰ ਵੀ ਦੋਹਰੇ ਸੈਂਕੜੇ ਵਿੱਚ ਬਦਲ ਦਿੱਤਾ ਗਿਆ। ਉਹ ਮਾਰਚ ਵਿੱਚ ਸਰ ਰਿਚਰਡ ਹੈਡਲੀ ਮੈਡਲ ਜਿੱਤਣ ਵਾਲਾ ਨਿਊਜ਼ੀਲੈਂਡ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਸੀ।