ਨਿਊਜ਼ੀਲੈਂਡ ‘ਚ ਬੀਤੇ ਦਿਨ ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅੱਜ ਫਿਰ ਕੋਰੋਨਾ ਦੀ ਰਫਤਾਰ ‘ਚ ਕਮੀ ਆਈ ਹੈ। ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਵੀਰਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ -19 ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 18 ਆਕਲੈਂਡ ਵਿੱਚੋਂ ਸਾਹਮਣੇ ਆਏ ਹਨ, ਸਿਹਤ ਦੇ ਡਾਇਰੈਕਟਰ ਜਨਰਲ ਡਾ ਐਸ਼ਲੇ ਬਲੂਮਫੀਲਡ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਬਲੂਮਫੀਲਡ ਨੇ ਕਿਹਾ ਕਿ 19 ਵਾਂ ਕੇਸ ਅੱਪਰ ਹੌਰਕੀ ਜ਼ਿਲ੍ਹੇ ਦਾ ਹੈ। ਮਰੀਜ਼ Mangatangi ਸਕੂਲ ਦਾ ਵਿਦਿਆਰਥੀ ਹੈ ਜੋ ਪਹਿਲਾਂ ਹੀ ਏਕਾਂਤਵਾਸ ਹੈ।
ਬਲੂਮਫੀਲਡ ਨੇ ਵੈਲਿੰਗਟਨ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਨਾਲ ਦੁਪਹਿਰ 1 ਵਜੇ ਬ੍ਰੀਫਿੰਗ ਵਿੱਚ ਇਹ ਅਪਡੇਟ ਅੰਕੜੇ ਸਾਂਝੇ ਕੀਤੇ ਹਨ। ਡੈਲਟਾ ਪ੍ਰਕੋਪ ਵਿੱਚ ਕੁੱਲ ਕੇਸਾਂ ਦੀ ਗਿਣਤੀ ਹੁਣ 1249 ਹੈ। ਹਸਪਤਾਲ ਵਿੱਚ 18 ਕੇਸ ਹਨ ਜਿਨ੍ਹਾਂ ਵਿੱਚੋਂ ਤਿੰਨ ਆਈਸੀਯੂ ਵਿੱਚ ਹਨ।