[gtranslate]

ਵਾਹ ਧੀਏ ! ਸਕੂਲ ਬੱਸ ਚਲਾ ਰਹੇ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ ਤਾਂ ਬੱਚੀ ਨੇ ਇੰਝ ਹੌਂਸਲੇ ਨਾਲ ਬਚਾ ਦਿੱਤੀ ਡਰਾਈਵਰ ਤੇ 25 ਵਿਦਿਆਰਥੀਆਂ ਦੀ ਜਾ/ਨ

Hero schoolgirl steers bus to safety

ਦੁਨੀਆ ਭਰ ‘ਚ ਇਸ ਸਮੇਂ ਇੱਕ ਛੋਟੀ ਉਮਰ ਦੀ ਵਿਦਿਆਰਥਣ ਦੀ ਚਰਚਾ ਹੋ ਰਹੀ ਹੈ। ਦਰਅਸਲ ਇਸ ਟੀਨੇਜ ਵਿਦਿਆਰਥਣ ਨੇ ਇੱਕ ਅਜਿਹਾ ਸ਼ਲਾਂਘਾ ਯੋਗ ਕੰਮ ਕੀਤਾ ਹੈ ਜਿਸ ਕਾਰਨ ਦਰਜਨਾਂ ਵਿਦਿਆਰਥੀਆਂ ਦੀ ਜਾਨ ਬਚ ਗਈ ਹੈ। ਰਿਪੋਰਟਾਂ ਮੁਤਾਬਿਕ ਗੋਲਡ ਕੋਸਟ ਦੇ ਐਕੁਇਨਸ ਸਕੂਲ ਦੀ ਇਹ ਵਿਦਿਆਰਥਣ 25 ਹੋਰ ਵਿਦਿਆਰਥੀਆਂ ਤੇ ਡਰਾਈਵਰ ਸਣੇ ਬੱਸ ‘ਚ ਸਵਾਰ ਹੋ ਕੇ ਘਰ ਆ ਰਹੀ ਸੀ ਤਾਂ ਇਸੇ ਦੌਰਾਨ ਰਸਤੇ ‘ਚ ਬੱਸ ਦੇ ਡਰਾਈਵਰ ਨੂੰ ਦੌਰਾ ਪੈ ਗਿਆ ਤੇ ਉਹ ਬੇਹੋਸ਼ ਹੋ ਗਿਆ ਇਸ ਮਗਰੋਂ ਬੱਚੀ ਨੇ ਤੁਰੰਤ ਹੌਂਸਲਾ ਦਿਖਾਉਂਦਿਆਂ ਡਰਾਈਵਰ ਦੇ ਹੱਥ ਸਟੇਰਿੰਗ ਤੋਂ ਹਟਾਏ ਤੇ ਪੈਰ ਐਕਸੇਲਰੇਟਰ ਤੋਂ ਅਤੇ ਬੱਸ ਨੂੂੰ ਕਾਬੂ ਕਰਕੇ ਬਿਨ੍ਹਾਂ ਕਿਸੇ ਹਾਦਸੇ ਇੱਕ ਟ੍ਰੈਫਿਕ ਵਾਲੀ ਰੋਡ ਦੀ ਮੱਧ ਲਾਈਨ ‘ਤੇ ਰੋਕ ਦਿੱਤਾ। ਇਸ ਮਗਰੋਂ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉੱਥੇ ਹੀ ਬੱਚੀ ਦੀ ਹੁਣ ਦੁਨੀਆ ਭਰ ‘ਚ ਸ਼ਲਾਂਘਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *