ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਨੇ ਦੁਕਾਨਦਾਰਾਂ ਦੀ ਬਿਪਤਾ ਵਧਾਈ ਹੋਈ ਹੈ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਆਕਲੈਂਡ ਦੇ ਇੱਕ ਫਾਸਟ ਫੂਡ ਰੈਸਟੋਰੈਂਟ ਵਿੱਚ ਕਥਿਤ ਤੌਰ ‘ਤੇ ਸਮਾਨ ਚੋਰੀ ਕਰਨ ਅਤੇ ਸਟਾਫ ਨੂੰ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸ਼ਨੀਵਾਰ ਸਵੇਰੇ 5 ਵਜੇ ਤੋਂ ਪਹਿਲਾਂ ਹਾਲ ਸਟਰੀਟ ਦੇ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸੀ। ਡਿਟੈਕਟਿਵ ਇੰਸਪੈਕਟਰ ਕੈਰਨ ਬ੍ਰਾਈਟ ਨੇ ਦੱਸਿਆ ਕਿ 51 ਸਾਲਾ ਵਿਅਕਤੀ ਪੈਦਲ ਹੀ ਮੌਕੇ ਤੋਂ ਭੱਜ ਗਿਆ ਸੀ।
