[gtranslate]

ਆਕਲੈਂਡ ‘ਚ ਫਿਰ ਹੋਈ ਲੁੱਟ, ਅੱਧੀ ਰਾਤ ਨੂੰ ਕਾਰ ਨਾਲ ਦਰਵਾਜਾ ਤੋੜ ਸਟੋਰ ‘ਚ ਵੜੇ ਲੁਟੇਰੇ, ਜਾਂਚ ‘ਚ ਜੁਟੀ ਪੁਲਿਸ !

ram-raid of store in central auckland

ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੇ ਇੱਕ ਸਮੂਹ ਨੇ ਆਕਲੈਂਡ ‘ਚ ਇੱਕ ਸਟੋਰ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ 1.30 ਵਜੇ ਦੇ ਕਰੀਬ ਰੇਮੁਏਰਾ ਦੇ ਅਪਲੈਂਡ ਰੋਡ ‘ਤੇ ਸਟੋਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੀ ਰਿਪੋਰਟ ਮਿਲੀ ਸੀ। “ਉਨ੍ਹਾਂ ਨੇ ਸਟੋਰ ‘ਚ ਦਾਖਲੇ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਸੀ । ਇਸ ਮਗਰੋਂ ਕਈ ਚੀਜ਼ਾਂ ਚੋਰੀ ਕੀਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ।” ਹਾਲਾਂਕਿ ਪੁਲਿਸ ਨੇ ਵਾਰਦਾਤ ‘ਚ ਵਰਤੀ ਗਈ ਗੱਡੀ ਨੂੰ ਥੋੜੀ ਦੂਰੀ ‘ਤੇ ਹੀ ਲੱਭ ਲਿਆ ਸੀ ਅਤੇ ਕਿਹਾ ਕਿ ਲੁੱਟ ‘ਚ ਸ਼ਾਮਿਲ ਵਿਅਕਤੀਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।

Leave a Reply

Your email address will not be published. Required fields are marked *