ਪੰਜਾਬ ਦੇ ਮੋਗਾ ਦੇ ਕਿਸੇ ਵੀ ਪੈਟਰੋਲ ਪੰਪ ‘ਤੇ ਸ਼ਨੀਵਾਰ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ। ਕਿਉਂਕਿ ਸ਼ਨੀਵਾਰ ਨੂੰ ਮੋਗਾ ਦੇ ਸਾਰੇ ਪੈਟਰੋਲ ਸਟੇਸ਼ਨ ਬੰਦ ਰਹਿਣਗੇ। ਅਜਿਹੇ ‘ਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੈਟਰੋਲ ਪੰਪ ਐਸੋਸੀਏਸ਼ਨ ਨੇ ਸਾਰੇ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਲੋਕ ਨਿਰਮਾਣ ਵਿਭਾਗ ਨੇ 156 ਪੈਟਰੋਲ ਪੰਪਾਂ ਨੂੰ 2006 ਤੋਂ 2024 ਤੱਕ ਪੈਟਰੋਲ ਪੰਪਾਂ ਦੀ ਐਂਟਰੀ ‘ਤੇ ਜਗ੍ਹਾ ਦੇ ਕਿਰਾਏ ਦੀ ਲੱਖਾਂ ਰੁਪਏ ਦੀ ਬਕਾਇਆ ਰਕਮ ਅਦਾ ਕਰਨ ਲਈ ਨੋਟਿਸ ਭੇਜੇ ਸਨ, ਜਿਸ ਦੇ ਵਿਰੋਧ ‘ਚ ਇਹ ਪੈਟਰੋਲ ਪੰਪ ਬੰਦ ਕੀਤੇ ਜਾਣਗੇ।
