ਨਿਊਜ਼ੀਲੈਂਡ ਦੇ ਬੱਚਿਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮਾਪਿਆਂ ਦੀ ਚਿੰਤਾ ‘ਚ ਵੱਡਾ ਵਾਧਾ ਕਰਨ ਵਾਲੇ ਕੁੱਝ ਮਾਮਲੇ ਸਾਹਮਣੇ ਆਏ ਹਨ। ਨਿਊਜ਼ੀਲੈਂਡ ਦੀ ਸਰਕਾਰੀ ਮਾਪੁ ਮਾਇਆ ਸੰਸਥਾ ਮੁਤਾਬਿਕ ਦੇਸ਼ ‘ਚ ਇਸ ਵੇਲੇ 10 ਤੋਂ 11 ਸਾਲ ਦੀ ਉਮਰ ਦੇ ਜਵਾਕ ਆਨਲਾਈਨ ਗੈਮਬਲਿੰਗ ਦਾ ਸ਼ਿਕਾਰ ਬਣ ਰਹੇ ਹਨ। ਸੰਸਥਾ ਮੁਤਾਬਿਕ ਉਨ੍ਹਾਂ ਕੋਲ ਪਹਿਲਾਂ ਦੇ ਮੁਕਾਬਲੇ ਵਧੇਰੇ ਸਕੂਲ ਕਾਉਂਸਲਰ ਤੇ ਮਾਪੇ ਪਹੁੰਚ ਕਰ ਰਹੇ ਹਨ ਅਤੇ ਚਿੰਤਾ ਦਾ ਵਿਸ਼ਾ ਹੈ, ਸੈਕੰਡਰੀ ਸਕੂਲ ਵਿਦਆਰਥੀਆਂ ਅਤੇ ਕਈ ਮਾਮਲਿਆਂ ਵਿੱਚ ਇੰਟਰਮੀਡੀਏਟ ਵਿਦਆਰਥੀਆਂ ਵਿੱਚ ਗੰਭੀਰ ਪੱਧਰ ‘ਤੇ ਵੱਧ ਰਹੀ ਆਨਲਾਈਨ ਗੈਮਬਲਿੰਗ ਦੀ ਆਦਤ ਹੈ। ਇੱਥੇ ਇੱਕ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਜਵਾਕਾਂ ਨੇ ਮਾਪਿਆਂ ਦੇ ਕ੍ਰੈਡਿਟ ਕਾਰਡ ਵਰਤਕੇ ਉਨ੍ਹਾਂ ਨੂੰ ਹਜਾਰਾਂ ਡਾਲਰ ਦੇ ਕਰਜਦਾਰ ਵੀ ਬਣਾ ਦਿੱਤਾ ਹੈ, ਜਿਸ ਦੀ ਜਾਣਕਾਰੀ ਮਾਪਿਆਂ ਨੂੰ ਵੀ ਨਹੀਂ ਸੀ।
![unregulated online gambling attracting children](https://www.sadeaalaradio.co.nz/wp-content/uploads/2024/07/WhatsApp-Image-2024-07-05-at-11.27.07-PM-950x534.jpeg)