ਬਰਤਾਨੀਆ ਦੀਆਂ ਆਮ ਚੋਣਾਂ ‘ਚ ਲੇਬਰ ਪਾਰਟੀ ਨੂੰ ਇਤਿਹਾਸਕ ਬਹੁਮਤ ਮਿਲਿਆ ਹੈ। ਉਥੇ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਹੈ। ਜਲੰਧਰ ਵਾਸੀ ਤਨਮਨਜੀਤ ਸਿੰਘ ਢੇਸੀ ਮੁੜ ਐਮ.ਪੀ ਬਣ ਗਏ ਹਨ। ਤਨਮਨਜੀਤ ਤੋਂ ਇਲਾਵਾ ਜਸ ਅਠਵਾਲ, ਪ੍ਰੀਤ ਗਿੱਲ, ਗੁਰਿੰਦਰ ਜੋਸ਼ਨ, ਕਿਰਿਥ, ਜੀਵਨ ਸੰਧਰ, ਸਤਵੀਰ ਕੌਰ, ਵਰਿੰਦਰ ਜਸ, ਹਰਪ੍ਰੀਤ ਉੱਪਲ ਨੇ ਚੋਣ ਜਿੱਤੀ ਹੈ।