ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪ੍ਰਸ਼ਾਸਨ ਵੀ ਇੰਨ੍ਹਾਂ ਲੁਟੇਰਿਆਂ ਨੂੰ ਨੱਥ ਪਾਉਣ ‘ਚ ਲਗਾਤਾਰ ਨਕਾਮ ਰਿਹਾ ਹੈ। ਇਸੇ ਦੇ ਚੱਲਦਿਆਂ ਅੱਜ ਪਾਪਾਟੋਏਟੋਏ ਦੇ ਈਸਟ ਟਮਾਕੀ ਰੋਡ ਤੇ ਗ੍ਰੇਟ ਸਾਊਥ ਰੋਡ ਦੇ ਕੋਰਨਰ ‘ਤੇ ਇੱਕਠੇ ਹੋ ਭਾਰਤੀ ਭਾਈਚਾਰੇ ਤੇ ਕਾਰੋਬਾਰੀਆਂ ਨੇ ਰੋਸ ਜ਼ਾਹਿਰ ਕੀਤਾ ਹੈ। ਕਾਰੋਬਾਰੀਆਂ ਨੇ ਰੋਸ ਵੱਜੋਂ ਆਪਣੀਆਂ ਦੁਕਾਨਾਂ ਬੰਦ ਕਰ ਸਰਕਾਰ ਤੋਂ ਇਨ੍ਹਾਂ ਲੁਟੇਰਿਆਂ ਖਿਲਾਫ ਸਖਤ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ ਹੈ। ਉੱਥੇ ਹੀ ਜੇ ਤੁਹਾਡੇ ਨਾਲ ਵੀ ਕੋਈ ਅਜਿਹੀ ਘਟਨਾ ਵਾਪਰੀ ਹੈ ਤਾਂ ਤੁਸੀਂ ਇਸ nzcrime111@gmail.com ਈਮੇਲ ‘ਤੇ ਜਾਣਕਾਰੀ ਭੇਜ ਸਕਦੇ ਹੋ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇੰਨ੍ਹਾਂ ਵਾਰਦਾਤਾਂ ‘ਚ ਕਾਫੀ ਵਾਧਾ ਹੋਇਆ ਹੈ।