ਬ੍ਰਿਸਬੇਨ ਜਾਣ ਵਾਲੀ ਕੈਂਟਾਸ ਦੀ ਫਲਾਈਟ ਨੂੰ ਅੱਜ ਸਵੇਰੇ “ਇੰਜਣ ਨਾਲ ਸਬੰਧਤ ਸਮੱਸਿਆ” ਤੋਂ ਬਾਅਦ ਆਕਲੈਂਡ ਵਾਪਿਸ ਮੋੜਿਆ ਗਿਆ ਹੈ। ਫਲਾਈਟ QF120 ਨੇ ਸਵੇਰੇ 6.30 ਵਜੇ ਦੇ ਕਰੀਬ ਉਡਾਣ ਭਰੀ ਸੀ ਅਤੇ ਇੱਕ ਘੰਟੇ ਮਗਰੋਂ ਅੱਧ ਰਸਤੇ ‘ਚੋਂ ਇਸ ਨੂੰ ਆਕਲੈਂਡ ਵਾਪਿਸ ਮੋੜ ਦਿੱਤਾ ਗਿਆ ਸੀ। ਸਵੇਰੇ 9.30 ਵਜੇ ਆਕਲੈਂਡ ਵਿੱਚ ਇਸ ਜਹਾਜ਼ ਨੇ ਲੈਂਡਿੰਗ ਕੀਤੀ ਸੀ।
