ਵੈਸਟ ਆਕਲੈਂਡ ਦੇ ਮੈਸੀ ‘ਚ ਦੋ ਕਾਰਾਂ ਵਿਚਾਲੇ ਹੋਈ ਟੱਕਰ ‘ਚ ਇੱਕ ਪੁਲਿਸ ਅਧਿਕਾਰੀ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਰੈੱਡ ਹਿਲਸ ਰੋਡ ‘ਤੇ ਵੀਰਵਾਰ ਨੂੰ ਸਵੇਰੇ 10.44 ਵਜੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ, ਜਦੋਂ ਇੱਕ ਕਾਰ ਪੁਲਿਸ ਦੀ ਕਾਰ ਨਾਲ ਟਕਰਾ ਗਈ ਸੀ। “ਜਦੋਂ ਹਾਦਸਾ ਵਾਪਰਿਆ ਤਾਂ ਪੁਲਿਸ ਦੀ ਕਾਰ ਸੜਕ ਤੇ ਰਫਤਾਰ ਨਾਲ ਜਾ ਰਹੀ ਸੀ।” ਇੱਕ ਪੁਲਿਸ ਅਧਿਕਾਰੀ ਅਤੇ ਇੱਕ ਸਮਾਜ ਸੇਵਕ ਪੁਲਿਸ ਦੀ ਕਾਰ ਦੇ ਅੰਦਰ ਸਨ ਅਤੇ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਦੂਜੀ ਕਾਰ ਵਿੱਚ ਸਵਾਰ ਇੱਕ ਵਿਅਕਤੀ ਵੀ ਮਾਮੂਲੀ ਰੂਪ ਵਿੱਚ ਜ਼ਖਮੀ ਹੋ ਗਿਆ। ਤਿੰਨਾਂ ਲੋਕਾਂ ਨੂੰ ਨੌਰਥ ਸ਼ੋਰ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਬੁਲਾਰੇ ਨੇ ਕਿਹਾ ਕਿ ਪੁਲਿਸ ਹਾਦਸੇ ਬਾਰੇ ਸੁਤੰਤਰ ਪੁਲਿਸ ਆਚਾਰ ਅਥਾਰਟੀ ਨੂੰ ਸੂਚਿਤ ਕਰੇਗੀ।
![three taken to hospital](https://www.sadeaalaradio.co.nz/wp-content/uploads/2024/06/WhatsApp-Image-2024-06-28-at-12.00.35-AM-950x534.jpeg)