ਸਾਬਕਾ ਗ੍ਰੀਨ ਐਮਪੀ ਗਹਿਰਾਮਨ ਅੱਜ ਆਪਣੀ ਨਵੀਂ ਕਿਸਮਤ ਲਿਖੇਗੀ ਜਦੋਂ ਆਕਲੈਂਡ ਡਿਸਟ੍ਰਿਕਟ ਕੋਰਟ ਵਿੱਚ ਕੱਪੜੇ ਚੋਰੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ। 43 ਸਾਲਾ ਗਹਿਰਾਮਨ ਨੂੰ ਮਾਰਚ ‘ਚ ਚੋਰੀ ਦੇ ਚਾਰ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਕਾਰਨ ਉਸ ਨੂੰ ਸੰਸਦ ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ। ਸਾਬਕਾ ਰਾਜਨੇਤਾ ‘ਤੇ 22 ਅਕਤੂਬਰ, 2023 ਨੂੰ ਵੈਲਿੰਗਟਨ ਦੇ Cre8iveworx ਸਟੋਰ ਤੋਂ $695 ਮੁੱਲ ਦੇ ਕੱਪੜੇ ਅਤੇ 22 ਦਸੰਬਰ ਨੂੰ ਨਿਊਮਾਰਕੇਟ ਦੇ ਸਟੈਂਡਰਡ ਇਸ਼ੂ ਤੋਂ $389 ਦੀ ਕੀਮਤ ਵਾਲੀ ਨੇਵੀ ਕਾਰਡਿਗਨ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਸ ‘ਤੇ ਪੋਂਸਨਬੀ ਦੇ ਸਕਾਟੀਜ਼ ਬੁਟੀਕ ਤੋਂ ਚੋਰੀ ਕਰਨ ਦੇ ਦੋ ਦੋਸ਼ ਵੀ ਲਾਏ ਗਏ ਸਨ – 21 ਦਸੰਬਰ ਨੂੰ $5773 ਦੀਆਂ ਵਸਤਾਂ ਅਤੇ 23 ਦਸੰਬਰ ਨੂੰ $2060 ਦੀਆਂ ਵਸਤਾਂ।
![Golriz Gharaman to be sentenced today](https://www.sadeaalaradio.co.nz/wp-content/uploads/2024/06/WhatsApp-Image-2024-06-26-at-11.48.54-PM-950x534.jpeg)