ਗਿਸਬੋਰਨ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ 3 ਦੋਸਤਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਮੁੰਦਰ ‘ਚ ਮੱਛੀਆਂ ਫੜਣ ਗਏ ਇਹ ਦੋਸਤ ਕੁੱਝ ਦਿਨਾਂ ਤੋਂ ਲਾਪਤਾ ਸਨ ਪਰ ਬੁੱਧਵਾਰ ਸਵੇਰੇ ਮਾਹੀਆ ਤੱਟ ‘ਤੇ ਇਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇਨ੍ਹਾਂ ਦੀ ਪਛਾਣ ਐਲਵੁੱਡ ਹਿਗੀਨਜ਼, ਡੇਮੀਅਨ ਮੇਕਫੇਰੋਨ, ਟਾਇਨਾ ਸਿਨੋਟੀ ਦੇ ਤੌਰ ਤੇ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।