ਅਕਸਰ ਹੀ ਜਦੋਂ ਕਿਸੇ ਦੇ ਵੀ ਮੋਬਾਈਲ ‘ਤੇ ਕਿਸੇ ਪੁਲਿਸ ਵਾਲੇ ਕੋਈ ਕਾਲ ਆਉਂਦੀ ਹੈ ਤਾਂ ਲੋਕ ਘਬਰਾ ਜਾਂਦੇ ਹਨ ਪਰ ਜੇਕਰ ਤੁਸੀਂ ਨਿਊਜ਼ੀਲੈਂਡ ਵਾਸੀ ਹੋ ਤਾਂ ਤੁਸੀਂ ਘਬਰਾਉਣ ਦੀ ਬਜਾਏ ਪਹਿਲਾ ਉਸ ਕਾਲ ਦੀ ਜਾਂਚ ਕਰਨੀ ਹੈ। ਕਿਉਂਕ ਨਿਊਜ਼ੀਲੈਂਡ ਪੁਲਿਸ ਨੇ ਆਕਲੈਂਡ ‘ਚ ਇੱਕ ਨਕਲੀ ਪੁਲਿਸ ਵਾਲਾ ਕਾਬੂ ਕੀਤਾ ਹੈ। ਜੋ ਪੁਲਿਸ ਅਫਸਰ ਹੋਣ ਦਾ ਦਾਅਵਾ ਕਰ ਲੋਕਾਂ ਤੋਂ ਲਗਭਗ 300,000 ਡਾਲਰ ਠੱਗ ਚੁੱਕਿਆ ਹੈ। ਸੋਮਵਾਰ ਨੂੰ ਪੁਲਿਸ ਨੇ 25 ਸਾਲਾ ਵਿਅਕਤੀ, ਜੋ ਕਿ ਯੂਕੇ ਦਾ ਨਾਗਰਿਕ ਹੈ ਨੂੰ ਆਕਲੈਂਡ ਤੋਂ ਫੜਿਆ ਹੈ। ਇਸ ਘੁਟਾਲੇ ਵਿੱਚ ਵਿਅਕਤੀ ਵੱਲੋਂ ਪੁਲਿਸ ਅਧਿਕਾਰੀ ਹੋਣ ਦਾ ਬਹਾਨਾ ਬਣਾ ਕੇ ਇੱਕ ਲੈਂਡਲਾਈਨ ‘ਤੇ ਕਾਲ ਕੀਤੀ ਗਈ ਸੀ ਅਤੇ ਇੱਕ ਜਾਅਲੀ ਬੈਜ ਨੰਬਰ ਦੱਸਿਆ ਗਿਆ ਸੀ।
ਇਸ ਦੌਰਾਨ 56 ਤੋਂ 90 ਸਾਲ ਦੀ ਉਮਰ ਦੇ 18 ਆਕਲੈਂਡਰ ਸਨ, ਜਿਨ੍ਹਾਂ ਦੀ ਬਹੁਗਿਣਤੀ 80 ਸਾਲ ਤੋਂ ਵੱਧ ਸੀ, ਕਥਿਤ ਤੌਰ ‘ਤੇ ਪੈਸੇ ਦੀ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਦੱਸ ਦੇਈਏ ਇਹ ਠੱਗ ਫਾਇਨੈਸ਼ਨਲ ਇਨਫੋਰਮੈਸ਼ਨ ਹਾਸਿਲ ਕਰਦਾ ਸੀ ਜਾਂ ਫਿਰ ਬੈਂਕਾਂ ਵਿੱਚ ਆਈ ਕੋਈ ਦਿੱਕਤ ਦੱਸਕੇ ਸਾਹਮਣੇ ਵਾਲੇ ਨੂੰ ਨਕਦੀ ਕਢਵਾਉਣ ਬਾਰੇ ਕਹਿੰਦਾ ਸੀ।