ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਵਾਸੀਆਂ ‘ਤੇ ਇੱਕ ਹੋਰ ਵੱਡਾ ਬੋਝ ਵੱਧ ਸਕਦਾ ਹੈ। ਦਰਅਸਲ ਦੇਸ਼ ‘ਚ No Cause Eviction ਨਾਮ ਦਾ ਨਵਾਂ ਕਾਨੂੰਨ ਬਣਾਉਣ ਦੀ ਚਰਚਾ ਚੱਲ ਰਹੀ ਹੈ। ਜੇਕਰ No Cause Eviction ਨਾਮ ਦਾ ਇਹ ਬਿੱਲ ਸੰਸਦ ‘ਚ ਪਾਸ ਹੁੰਦਾ ਹੈ ਤਾਂ ਨਿਊਜ਼ੀਲੈਂਡ ਦੇ 1.7 ਮਿਲੀਅਨ ਕਿਰਾਏਦਾਰਾਂ ਦੀਆਂ ਮੁਸ਼ਕਿਲਾਂ ਵੀ ਵੱਧ ਜਾਣਗੀਆਂ। ਕਿਉਂਕ ਇਸ ਕਾਨੂੰਨ ਦਾ ਮਤਲਬ ਹੈ ਕਿ ਮਾਲਕ, ਕਿਰਾਏਦਾਰਾਂ ਨੂੰ ਬਿਨ੍ਹਾਂ ਕਾਰਨ ਦੱਸਿਆ 90 ਦਿਨ ਦੇ ਨੋਟਿਸ ‘ਤੇ ਘਰ ਖਾਲੀ ਕਰਨ ਲਈ ਕਹਿ ਸਕਣਗੇ। ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹੁਣ ਮਾਲਕ ਨੂੰ ਘਰ ਖਾਲੀ ਕਰਵਾਉਣ ਲਈ ਕਿਰਾਏਦਾਰ ਨੂੰ ਕਾਰਨ ਦੱਸਣਾ ਜ਼ਰੂਰੀ ਹੁੰਦਾ ਹੈ ਅਤੇ ਕਿਰਾਏਦਾਰ ਇਸ ਖਿਲਾਫ ਟੀਨੈਸੀ ਟ੍ਰਿਬਿਊਨਲ ਵਿੱਚ ਆਪਣੀ ਸ਼ਕਾਇਤ ਵੀ ਦਰਜ ਕਰਵਾ ਸਕਦਾ ਹਨ। ਪਰ ਜੇ No Cause Eviction ਬਿੱਲ ਪਾਸ ਹੋਇਆ ਤਾਂ ਕਿਰਾਏਦਾਰਾਂ ਦੀਆਂ ਦਿੱਕਤਾਂ ‘ਚ ਵਾਧਾ ਲਾਜ਼ਮੀ ਹੈ।
![govt proposing to introduce 'no cause evictions'](https://www.sadeaalaradio.co.nz/wp-content/uploads/2024/06/WhatsApp-Image-2024-06-22-at-11.41.18-PM-950x534.jpeg)