ਅਸਮਾਨ ‘ਚ ਉਡਾਰੀ ਭਰਦੇ ਸਮੇਂ ਇੱਕ ਜਹਾਜ਼ ਦੇ ਪਾਇਲਟ ਨਾਲ ਇੱਕ ਅਜਿਹਾ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੇ ਯਾਤਰੀਆਂ ਦੇ ਹੋਸ਼ ਉਡਾ ਦਿੱਤੇ ਸੀ। ਦਰਅਸਲ ਇਜੀਪਟ ਦੀ ਨੈਸਮਾ ਏਅਰਲਾਈਨ ਦੇ ਇੱਕ ਪਾਇਲਟ ਦੀ ਸਫ਼ਰ ਵਿਚਕਾਰ ਹੀ ਮੌਤ ਹੋ ਗਈ। ਏਅਰਲਾਈਨ ਮੁਤਾਬਿਕ ਸੈਂਕੜੇ ਯਾਤਰੀਆਂ ਨੂੰ ਲੈਕੇ ਕਾਇਰੋ ਤੋਂ ਸਾਊਦੀ ਅਰਬ ਜਾ ਰਹੇ ਜਹਾਜ਼ ਦੇ ਪਾਇਲਟ ਦੀ ਅੱਧ ਰਸਤੇ ‘ਚ ਮੌਤ ਹੋ ਗਈ ਸੀ ਜਿਸ ਮਗਰੋਂ ਫਰਸਟ ਪਾਇਲਟ ਨੇ ਜਹਾਜ਼ ਨੂੰ ਸੁਰੱਖਿਅਤ ਸਾਊਦੀ ਅਰਬ ਦੇ ਜੈਦਾ ‘ਚ ਲੈਂਡ ਕਰਵਾਇਆ ਸੀ। ਇਸ ਦੌਰਾਨ ਯਾਤਰੀਆਂ ‘ਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਹਾਲਾਂਕਿ ਪਾਇਲਟ ਦੀ ਮੌਤ ਦਾ ਕਾਰਨ ਕੀ ਰਿਹਾ ਸੀ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
![Egyptian Pilot Dies During Flight](https://www.sadeaalaradio.co.nz/wp-content/uploads/2024/06/WhatsApp-Image-2024-06-21-at-4.29.11-PM-950x534.jpeg)